ਪੰਨਾ:ਚੂੜੇ ਦੀ ਛਣਕਾਰ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਰ ਦੇ ਪਾਂਧੀ

ਅਸੀਂ ਪਾਂਧੀ ਮੰਜ਼ਲ ਦੂਰ ਦੇ
ਸਾਡੇ ਦੂਰ ਟਿਕਾਣੇ।
ਅਸਾਂ ਮੌਤ ਦੇ ਗਾਨੇ ਬੰਨ੍ਹ ਲਏ
ਹੁਣ ਸੀਸ ਘੁਮਾਣੇ।

ਸਾਨੂੰ ਸਭੇ ਗਲਾਂ ਯਾਦ ਨੇ
ਅਸੀਂ ਯਾਰ ਪੁਰਾਣੇ।
ਨਾਨ ਵੇਚਦੇ ਟੇਸ਼ਨ ਤੇ
ਅਜ ਬਣ ਬੈਠੇ ਨੇ ਰਾਣੇ।

ਦਿਲ ਦੇ ਖੋਟੇ ਜਾਪਦੇ
ਇਹ ਗੰਜੇ ਕਾਣੇ।
ਕਿਥੋਂ ਵੈਰੀ ਜੰਮ ਪਏ
ਇਹ ਖਸਮਾਂ ਖਾਣੇ।

੧੮