ਪੰਨਾ:ਚੂੜੇ ਦੀ ਛਣਕਾਰ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਹਦੀ ਇੱਟ ਦਾ ਪਥਰ ਜਵਾਬ ਦੇਣਾ
ਏਹਨੂੰ ਨਾਨੀ ਹੁਣ ਯਾਦ ਕਰਾ ਦਿਆਂਗੇ।

ਮੋਤੀ ਲਾਲ ਦੇ ਸੁਚੇ, ਜਵਾਹਰ ਜੀ ਦੀ
ਇਕ ਵਾਰ ਤੇ ਗੁਡੀ ਚੜ੍ਹਾ ਦਿਆਂਗੇ।
ਹੋਇਆ ਭਾਰਤ ਦੇ ਵਿਚ ਅਸ਼ੋਕ ਪੈਦਾ
ਏਸ ਗੱਲ ਨੂੰ ਹੁਣ ਦੁਹਰਾ ਦਿਆਂਗੇ।
ਏਹਦੇ ਜੰਗ ਵਾਲੇ ਨਸ਼ੇ ਲਹਿ ਜਾਵਨ
ਏਹਨੂੰ ਸਦਾ ਦੀ ਨੀਂਦ ਸੁਆ ਦਿਆਂਗੇ।
ਵਟੇ ਮੁਕਾ ਤੇ ਮਾਰਨ ਘਸੁੰਨ ਦਬਕੇ
ਪਹਿਰਾ ਜਬਰ ਸਰਹੱਦ ਤੇ ਲਾ ਦਿਆਂਗੇ।

ਕੂੰਜਾਂ ਵਾਂਗ ਅਸਮਾਨ ਤੇ ਫਿਰਨ ਭੌਂਦੇ
ਐਸਾ ਜਹਾਜ਼ਾਂ ਦਾ ਜਾਲ ਵਿਛਾ ਦਿਆਂਗੇ।
ਬੱਧਾ ਏਸ ਨਿਸ਼ਾਨਾ ਬੰਦੁਕ ਦਾ ਜੇ
ਅਸੀਂ ਜਹਾਜ਼ਾਂ ਦਾ ਜਾਲ ਵਿਛਾ ਦਿਆਂਗੇ।
ਬੂਹੇ ਹੀਰ ਦੇ ਭਨ ਕੇ ਕਾਸਿਆਂ ਨੂੰ
ਇਕ ਵਾਰ ਤੇ ਅਲਖ ਜਗਾ ਦਿਆਂਗੇ।
ਏਥੇ ਕਈ ਪ੍ਰਤਾਪ ਹੁਣ ਹੋਏ ਪੈਦਾ
ਪਾਕਿਸਤਾਨ ਦਾ ਤਖਤਾ ਉਲਟਾ ਦਿਆਂਗੇ।

੪੬