ਪੰਨਾ:ਚੂੜੇ ਦੀ ਛਣਕਾਰ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਤਰ ਦੀ ਯਾਦ

ਮੈਂ ਸੁਨਿਐ ਕਿਸੇ ਤੋਂ
ਰਛਪਾਲ ਪਿਆਰਾ ਟੁਰ ਗਿਆ।
ਨਹੀਂ ਨਹੀਂ ਨੈਣਾਂ ਦਾ
ਕੁਤਬ ਮੁਨਾਰਾ ਟੁਰ ਗਿਆ।
ਸੁਨਿਆ ਕਿਸੇ ਹੀਰ ਦਾ
ਤਖਤ ਹਜ਼ਾਰਾ ਟੁਰ ਗਿਆ
ਨਹੀਂ ਨਹੀਂ ਕਿਸੇ ਬੀਬਾ ਦਾ
ਬਾਬਲ ਵਿਚਾਰਾ ਟੁਰ ਗਿਆ।
ਡਾਕਟਰ ਦੀਵਾਨ ਸਿੰਘ ਦਾ
ਰੋਸ਼ਨ ਸਤਾਰਾ ਟੁਰ ਗਿਆ।
ਨਹੀਂ ਨਹੀਂ ਬੁਢੇ ਬਾਪੂ ਦਾ
ਇਕ ਸਹਾਰਾ ਟੁਰ ਗਿਆ।

੪੮