ਸਮੱਗਰੀ 'ਤੇ ਜਾਓ

ਪੰਨਾ:ਚੂੜੇ ਦੀ ਛਣਕਾਰ.pdf/49

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਓਹਦੀ ਯਾਦ

ਰੋ ਰੋ ਅੱਖਾਂ ਸੁਜੀਆਂ
ਓਹਦੀ ਯਾਦ ਦੇ ਅੰਦਰ।
ਕੋਈ ਤੜਪ ਨਹੀਂ ਜਾਪਦੀ
ਮੇਰੀ ਫਰਯਾਦ ਦੇ ਅੰਦਰ।
ਮੇਰਾ ਜੀਵਨ ਸੁਫਨਾ ਹੋ ਰਿਹਾ
ਮੈਂ ਮੌਤ ਕਿਨਾਰੇ।
ਤਰਸ ਨਹੀਂ ਔਂਦਾ ਜਾਪਦਾ
ਉਸ ਜਲਾੱਦ ਦੇ ਅੰਦਰ।

੫੦