ਪੰਨਾ:ਚੂੜੇ ਦੀ ਛਣਕਾਰ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਗ਼ਰੀਬ ਦਾ ਜੀਵਨ



ਗਰੀਬ ਦਾ ਜੀਵਨ ਸੁਨਾਵਾਂ ਮੈਂ ਕੀ।
ਬੁਝੀ ਹੋਈ ਅੱਗ ਨੂੰ ਬੁਝਾਵਾਂ ਮੈਂ ਕੀ।
ਪੱਥਰ ਨੂੰ ਸੀਨੇ ਟਿਕਾਣਾ ਪਵੇਗਾ।
ਤੇ ਗਰੀਬ ਦਾ ਹਾਲ ਸੁਨਾਣਾ ਪਵੇਗਾ।
ਗਰੀਬ ਦਾ ਜੀਵਨ ਮੈਂ ਬੋਲ ਨਾ ਸਕਾਂ।
ਸੌਦਾ ਇਹ ਮਹਿੰਗਾ ਮੈਂ ਤੋਲ ਨਾ ਸਕਾਂ।
ਏਹਦੇ ਦੁਖ ਤੇ ਦਰਦ ਹੁਣ ਫੋਲਾਂਗਾ ਮੈਂ।
ਢੱਠੀ ਹੋਈ ਕੁਲੀ ਨੂੰ ਖੋਲ੍ਹਾਂਗਾ ਮੈਂ।
ਕੋਈ ਜੁਲੀ ਪੁਰਾਣੀ, ਕੋਈ ਭਾਂਡੇ ਨੇ ਭੱਜੇ।
ਕੁਨਾਲੀ ਏ ਮੂਧੀ ਤੇ ਕੁਜੇ ਨੇ ਕੱਜੇ।
ਚੁਲ੍ਹਾ ਤੇ ਚੌਂਕਾ ਇਕ ਆਲਾ ਵੀ ਹੈ!
ਧੂੜ ਤੇ ਧਪਾ ਨਾਲੇ ਜਾਲਾ ਵੀ ਹੈ।
ਟੁਟੀ ਹੋਈ ਰੰਬੀ ਤੇ ਰੱਸਾ ਵੀ ਡਿੱਠਾ।
ਚਾਦਰ ਪੁਰਾਣੀ ਇਕ ਲੱਸਾ ਵੀ ਡਿੱਠਾ।

੫੧