ਪੰਨਾ:ਚੂੜੇ ਦੀ ਛਣਕਾਰ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੰਨਾਂ ਦੀਆਂ ਵਾਲੀਆਂ



ਹੁਣ ਦੀ ਨਹੀਂ ਚਿਰ ਦੀ ਏ ਗਲ ਚੰਨਾਂ,
ਨਾਲੇ ਤੁਸਾਂ ਮਾਰਿਆ ਤੇ ਕਢੀਆਂ ਸਨ ਗਾਲ੍ਹੀਆਂ।
ਯਾਦ ਜੇ ਨਾ ਗਡੀ ਵਿਚ ਜਦੋਂ ਤੁਸੀਂ ਲੜ ਪਏ ਸੀ,
ਓਹ ਵੀ ਅਸਾਂ ਹਸ ਕੇ ਤੇ ਗਲਾਂ ਸਭ ਟਾਲੀਆਂ।
ਅੰਬਰਾਂ ਤੇ ਚੰਨ ਅਸਾਂ ਚੜ੍ਹਦਾ ਨਾ ਵੇਖਿਆ,
ਲੰਘ ਗਈਆਂ ਰਾਤਾਂ ਚੰਨਾਂ ਸਾਰੀਆਂ ਹੀ ਕਾਲੀਆਂ।
ਭੈਣਾਂ ਤੇ ਭਿਰਾਵਾਂ ਦੀ ਹੁਣ ਲੋੜ ਕਾਹਦੀ ਰਹਿ ਗਈ,
ਜਦੋਂ ਰੱਬ ਭੇਜੀਆਂ ਨੇ ਜੀਜਾ ਲਈ ਸਾਲੀਆਂ।
ਪਿਰਚ ਪਲੇਟਾਂ ਨਾਲ ਪਿਆਲੀਆਂ ਹੀ ਫਬਦੀਆਂ ਨੇ,
ਕੀ ਮੇਲ ਰਖਦੀਆਂ ਨੇ ਕੌਲੀਆਂ ਤੇ ਥਾਲੀਆਂ।
ਹਸਨਗੇ ਫੁਲ ਤੇ ਕਲੀਆਂ ਕਲੋਲ ਕਰਸਨ,
ਝੂਮ ਝੂਮ ਮਿਲਣਗੀਆਂ ਚੰਬੇ ਦੀਆਂ ਡਾਲੀਆਂ।
ਬਿਮਲਾ ਤੇ ਕੰਤੋ ਕਲ ਮੇਹਣਾ ਮੈਨੂੰ ਮਾਰਿਆ ਸੀ,
ਹੁਣ ਤੇ ਅਸਾਂ ਲੈਣੀਆਂ ਨੇ ਕੰਨਾਂ ਦੀਆਂ ਵਾਲੀਆਂ।

੬੭