ਪੰਨਾ:ਚੂੜੇ ਦੀ ਛਣਕਾਰ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਖਤ ਹਜ਼ਾਰਾ

ਦੁਧ ਰਿੜਕੇ ਪਈ ਹੀਰ ਸਲੇਟੀ,
ਲੰਮੀਆਂ ਕਰ ਕਰ ਬਾਹਵਾਂ।
ਉਡ ਵੇ ਕਾਵਾਂ ਰਾਂਝਣ ਔਂਦਾ ਏ,
ਤੈਨੂੰ ਘਿਓ ਦੀ ਚੂਰੀ ਪਾਵਾਂ।
ਮੇਰਾ ਦੀਨ ਈਮਾਨ ਸਭ ਰਾਂਝਣ ਹੋਇਆ,
ਤੇ ਤਖ਼ਤ ਹਜ਼ਾਰਾ ਕਾਬ੍ਹਾ।
ਜਿਨ੍ਹਾਂ ਰਾਹਾਂ ਤੋਂ ਟੁਰ ਕੇ ਆਏ,
ਉਹ ਧੂੜ ਮਥੇ ਤੇ ਲਾਵਾਂ।

੯੨