ਪੰਨਾ:ਚੂੜੇ ਦੀ ਛਣਕਾਰ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੰਗਾ ਹੀ ਪਿਆ ਨਾਚ ਹੈ ਹੁੰਦਾ,
ਅੱਜ ਨੰਗੀਆਂ ਤਲਵਾਰਾਂ ਵਿਚ।
ਹੁਸਨ ਵਿਚਾਰਾ ਲੁਕ ਲੁਕ ਹਸੇ,
ਚੂੜੇ ਦੀਆਂ ਛਣਕਾਰਾਂ ਵਿਚ।
ਦੁਨੀਆਂ ਅਜ ਗਲਤਾਨ ਹੋਈ ਹੈ
ਗਲ ਦੀ ਗਾਨੀ ਹਾਰਾਂ ਵਿਚ।
ਭਾਰਤ ਦੇ ਤਹਿਜ਼ੀਬ ਦੀ ਲੋਕੋ
ਫੋਟੋ ਛਪੇ ਅਖਬਾਰਾਂ ਵਿਚ।
ਚਿਟੇ ਕਾਂ ਪਏ ਸ਼ਾਮਲ ਹੋਵਣ,
ਅੱਜ ਕੂੰਜਾਂ ਦੀਆਂ ਡਾਰਾਂ ਵਿਚ।
ਨਾਗ ਜ਼ੁਲਫ ਦੇ ਰਾਹ ਪਏ ਰੋਕਣ,
ਜੋ ਬੰਦ ਸਨ ਕਦੇ ਪਟਾਰਾਂ ਵਿਚ।
ਬੁਲਬੁਲ ਗਾਣੇ ਰਾਗ ਨੇ ਛਡੇ,
ਭੜਥੂ ਪਿਆ ਗੁਲਜ਼ਾਰਾਂ ਵਿਚ।
ਹੀਰ ਤੇ ਸੈਲ ਹੈ ਔਖਲੇ ਕਰਦੀ,
ਰਾਂਝਾ ਕੁਤਬ ਮੁਨਾਰਾਂ ਵਿਚ।
ਦਿੱਲੀ ਵਧ ਗਈ ਪੈਰਸ ਨਾਲੋਂ,
ਫੈਸ਼ਨ ਦੀਆਂ ਬਹਾਰਾਂ ਵਿਚ।
ਬੜਾ ਦੀ ਭੀੜ ਭੜੱਕਾ ਰਹਿੰਦਾ,
ਦਿੱਲੀ ਦਿਆਂ ਬਜ਼ਾਰਾਂ ਵਿਚ।

੯੪