ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਸ. ਐਸ. ਚਰਨ ਸਿੰਘ

*

ਮੁਲਾਕਾਤੀ

ਸਹੁੰ ਸਾਨੂੰ ਆਪਣੇ ਸਾਲੇ ਦੀ, ਕਿਸੇ ਵਡੇ ਤੋਂ ਵਡੇ ਝੁੱਡੂ ਨੂੰ ਆਪਣੀ ਬੇਬੇ ਗੰਗੋ ਦਾ ਵੀ ਐਨਾ ਡਰ ਨਹੀਂ ਹੋਣਾ, ਜਿੰਨਾ ਸਾਨੂੰ ਮੁਲਾਕਾਤੀਆਂ ਦਾ ਡਰ ਰਹਿੰਦਾ ਹੈ। ਕਈ ਸਾਲ ਏਹਨਾਂ ਈ ਸੋਚਾਂ ਵਿਚ ਲੰਘ ਗਏ ਨੇ ਕਿ ਅਸੀਂ ਆਪਣੇ ਪ੍ਰੇਮੀ ਮੁਲਾਕਾਤੀਆਂ ਪਾਸੋਂ ਕਿਵੇਂ ਜਾਨ ਛੁਡਾਈਏ? ਪਰ ਆਪੇ ਫਾਥੜੇ ਨੂੰ ਕੌਣ ਛੁਡਾਵੇ?
ਸੱਚ ਹੈ ਬਾਬਾ! ਵਡੱਪਣ ਤੇ ਹਰ ਦਿਲ ਅਜ਼ੀਜ਼ੀ ਦੀ ਦੁੰਮ ਆਪਣੇ ਆਪ ਨੂੰ ਲਾ ਲੈਣੀ ਬੜੀ ਸੁਖਾਲੀ, ਪਰ ਲਾਹੁਣੀ ਡਾਢੀ ਮੁਸ਼ਕਲ:-

"ਜਾਂ ਕੁਆਰੀ ਤਾਂ ਚਾਉ ਵੀਵਾਹੀ ਤਾਂ ਮਾਮਲੇ॥
ਫਰੀਦਾ ਏਹੋ ਪਛੋਤਾਉ ਵਤ ਕੁਆਰੀ ਨਾ ਥੀਏ।"

੧੨੫