ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੂੰਝਿਆ ਹੈ, ਕਦੀ ਮੈਨੂੰ ਹੂੰਝਣਾ ਪੈਂਦਾ ਤਾਂ ਮੈਂ ਤੈਨੂੰ ਚੁਕਕੇ ਰੂੜੀ ਤੇ ਸੂਟ ਆਉਂਦੀ।
ਮੈਨੂੰ ਯਾਦ ਹੈ, ਜਦੋਂ ਮੈਂ ਭਾਈਏ (ਪਿਤਾ) ਨਾਲ ਪਹਿਲੀ ਵਾਰੀ ਪਿਸ਼ਾਵਰ ਟੁਰਨ ਲਗਾ ਸਾਂ ਤਾਂ ਬੇਬੇ ਨੇ ਤੇ ਹਿੱਕ ਨਾਲ ਲਾ ਕੇ ਕੇਵਲ ਮੈਨੂੰ ਚੁੰਮਿਆ ਹੀ ਸੀ, ਪਰ ਭੋਲੀ ਦੀਆਂ ਅੱਖਾਂ ਵਿਚ ਅਥਰੂ ਵੀ ਤੱਕੇ ਸਨ।
ਤੇ ਜਦ ਉਸ ਤੋਂ ਤਿੰਨ ਵਰ੍ਹੇ ਬਾਦ ਮੈਂ ਮੁੜ ਪਿੰਡ ਪਹੁੰਚਿਆ, ਤਾਂ ਭੋਲੀ ਨੂੰ ਮੈਂ ਸੰਗਲਾਂ ਨਾਲ ਬੱਝੀ ਹੋਈ ਵੇਖਿਆ। ਉਹ ਪਾਗਲ ਹੋ ਗਈ ਸੀ; ਜਿਸ ਦਾ ਸਬੱਬ ਪਤਾ ਲੱਗਾ ਕਿ 'ਹਸਣ' (ਉਸ ਦੇ ਪਤੀ) ਨੇ ਹੋਰ ਵਿਆਹ ਕਰਾ ਲਿਆ ਸੀ।
ਭੋਲੀ ਨੇ ਫਿਰ ਵੀ ਮੈਨੂੰ ਪਛਾਣ ਲਿਆ, ਮੈਨੂੰ ਮੇਰਾ ਨਾਂ ਲੈ ਲੈ ਉਸ ਨੇ ਆਵਾਜ਼ਾਂ ਦਿਤੀਆਂ, ਮੈਨੂੰ ਗੋਦੀ ਵਿਚ ਲੈਣ ਖ਼ਾਤਰ ਉਸ ਨੇ ਸੰਗਲਾਂ ਨਾਲ ਘੋਲ ਵੀ ਕੀਤਾ, ਪਰ ਬੇ ਅਰਥ। ਮੇਰਾ ਇਕ ਵਾਰੀ ਤਾਂ ਦਿਲ ਚਾਹਿਆ ਕਿ ਉਸਨੂੰ ਜਾ ਲਿਪਟਾਂ, ਪਰ ਉਸ ਦੀਆਂ ਅੱਖਾਂ ਵਲ ਤਕ ਕੇ ਡਰ ਆਉਂਦਾ ਸੀ ਕਿ ਮਤੇ ਮੈਨੂੰ ਘੁਟ ਕੇ ਹੀ ਨਾ ਮਾਰ ਸੁਟੇ।
ਮੈਂ ਮਹੀਨਾ ਕੁ ਪਿੰਡ ਰਹਿ ਕੇ ਫੇਰ ਪਸ਼ਾਵਰ ਚਲਾ ਗਿਆ, ਤੇ ਉਸ ਤੋਂ ਵਰ੍ਹਾ ਦੋ ਵਰ੍ਹੇ ਬਾਦ ਜਦ ਫੇਰ ਪਿੰਡ ਗਿਆ ਤਾਂ ਭੋਲੀ ਮਰ ਚੁਕੀ ਸੀ।

ਹੁਣ ਵੀ ਜਦ ਕਦੀ ਮੈਨੂੰ ਉਸ ਦੀ ਯਾਦ ਆਉਂਦੀ ਹੈ —— ਉਸ ਦੀਆਂ ਅੱਖਾਂ ਵਿਚ ਮਾਮਤਾ ਦੀ ਚਮਕ ਵੇਖਦਾ ਹਾਂ ਤਾਂ ਮੈਂ ਨਿਖੇੜਾ ਨਹੀਂ ਕਰ ਸਕਦਾ ਕਿ 'ਲਛਮੀ' ਤੇ 'ਭੋਲੀ' ਵਿਚ ਕੀ ਫਰਕ ਸੀ। ਮੈਨੂੰ ਮਾਲੀ ਗੀਰੀ ਦਾ ਮੁੱਢ ਤੋਂ ਹੀ ਬੜਾ ਸ਼ੌਕ ਹੈ। ਕਿਸੇ ਸ਼ੁਗਲ ਨਾਲ ਜੇ ਮੈਨੂੰ ਸਭ ਤੋਂ ਬਹੁਤਾ ਪਿਆਰ ਹੈ ਤਾਂ ਮਾਲੀ

੧੩੬