ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਨਾਮ ਰਖਿਆ ਹੈ Law of Reversed Effort ਭਾਵ, ਉਲਟਾ ਅਸਰ ਪਾਣ ਵਾਲਾ ਜਤਨ' ਕੋਈ ਆਦਮੀ ਕਿਤੇ ਜਿਲ੍ਹਣ ਵਿਚ ਫਸ ਜਾਏ, ਉਸ ਵਿਚੋਂ ਨਿਕਲਣ ਲਈ ਜਿਉਂ ਜਿਉਂ ਹਥ ਪੈਰ ਮਾਰਦਾ ਹੈ ਤਿਉਂ ਤਿਉਂ ਉਸ ਵਿਚ ਹੋਰ ਖੁਭਦਾ ਜਾਂਦਾ ਹੈ। ਇਸ 'ਮਾਨਸਕ ਨਿਯਮ’ ਨੂੰ (ਕਿ ਜਿਉਂ ਜਿਉਂ ਜਤਨ ਕਰੀਏ ਉਲਟਾ ਅਸਰ ਪੈਂਦਾ ਹੈ) ਸਮਝਣ ਲਈ ਰੋਜ਼ਾਨਾ ਜੀਵਨ ਵਿਚੋਂ ਇਕ ਦੋ ਘਟਨਾਂ ਲੈ ਕੇ ਵਿਚਾਰੀਏ।
ਇਕ ਆਦਮੀ ਬਾਈਸਿਕਲ ਚਲਾਣ ਦੀ ਜਾਚ ਸਿਖਦਾ ਹੈ, ਜਦੋਂ ਕਾਠੀ ਤੇ ਬੈਠ ਕੇ, ਪੈਡਲ ਤੇ ਪੈਰ ਮਾਰਨ ਜੋਗਾ ਹੋ ਪੈਂਦਾ ਹੈ ਤਾਂ ਉਹ ਬਾਹਰ ਸੜਕ ਉਤੇ ਸਾਈਕਲ ਚਲਾਉਂਦਾ ਹੈ ਸੜਕ ਉਤੇ ਕਿਤੇ ਕੋਈ ਇਟ-ਵਟਾ ਹੈ, ਇਹ ਨਵਾਂ ਆਦਮੀ ਦੂਰੋਂ ਉਸ ਇਟ ਨੂੰ ਵੇਖ ਕੇ ਜਤਨ ਕਰਦਾ ਹੈ ਕਿ ਸਾਈਕਲ ਇਟ ਤੋਂ ਲਾਂਭੇ ਲੰਘ ਜਾਏ, ਪਰ ਇਸਦੀ ਪੇਸ਼ ਨਹੀਂ ਜਾਂਦੀ, ਅਗਲਾ ਪਹੀਆ ਸਿਧਾ ਇਟ ਉਤੇ ਜਾ ਵਜਦਾ ਹੈ।

ਤ੍ਰੀਹ ਫੁਟ ਲੰਮਾ ਤੇ ਇਕ ਫੁਟ ਚੌੜਾ ਇਕ ਫੱਟਾ ਜ਼ਮੀਨ ਤੇ ਪਿਆ ਹੈ; ਤੁਸੀਂ ਉਸ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਉਸ ਦੇ ਉਪਰੋਂ ਦੀ ਤੁਰ ਕੇ ਜਾਣਾ ਚਾਹੁੰਦੇ ਹੋ। ਇਹ ਕੰਮ ਕਰਨ ਵਿਚ ਤੁਹਾਨੂੰ ਕੋਈ ਘਬਰਾਹਟ ਨਹੀਂ ਹੁੰਦੀ। ਪਰ, ਇਹੀ ਫੱਟਾ ਜ਼ਮੀਨ ਤੋਂ ਵੀਹ ਫੁਟਾ ਉਚਾ ਕੀਤਾ ਜਾਂਦਾ ਹੈ, ਕੀ ਹੁਣ ਭੀ ਤੁਸੀਂ ਉਸੇ ਆਸਾਨੀ ਨਾਲ ਉਸ ਉਤੇ ਤੁਰ ਸਕਦੇ ਹੋ? ਨਹੀਂ, ਆਸਾਨੀ ਨਾਲ ਤੁਰਨਾ ਤਾਂ ਕਿਤੇ ਰਿਹਾ, ਸਗੋਂ ਜ਼ਰੂਰ ਉਸ ਤੋਂ ਡਿਗ ਪਉਗੇ। ਕਿਉਂ? ਜ਼ਮੀਨ ਤੋਂ ਉਚੇ ਕੀਤੇ ਹੋਏ ਫੱਟੇ ਉਤੇ ਪੈਰ ਧਰਦਿਆਂ ਹੀ ਤੁਹਾਡੇ ਮਨ ਵਿਚ ਘਬਰਾਹਟ ਉਠਦੀ ਹੈ ਕਿ ਕਿਤੇ ਡਿਗ ਨਾਹ ਪਵਾਂ। ਇਹ ਘਬਰਾਹਟ ਮਨ ਉਤੇ ਇਤਨਾ ਕਾਬੂ ਪਾ ਲੈਂਦੀ

੧੫੨