ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਮ ਆਇਆ ਹੈ, ਨਾਮ ਵਿਚ ਜੀਉ ਕਿਰਤ ਕਰ ਧਰਮ ਦੀ, ਕੁਸੰਗ ਛਡ ਤੇ ਸਤਿਸੰਗ ਵਿਚ ਰਹੁ, ਬਚੇਂਗਾ, ਨਹੀਂ ਤਾਂ ਇਥੇ ਤੇ ਅਗੇ ਭੀ ਠਉਰ ਨਹੀਂ, ਕਸ਼ਟ ਆ ਰਿਹਾ ਹੈ ਦੁਥਾਈਂ।

ਭਾਗੋ ਫੇਰ ਪੈਰੀਂ ਢਠਾ। ਭਾਗੋ ਹੁਣ ਨੀਮ ਬੇਸੁਧ ਸੀ, ਲਾਲੋ ਨੇ ਆ ਪਾਣੀ ਦਾ ਛਟਾ ਮਾਰਿਆ, ਸਤਿਗੁਰ, ਸਮਰੱਥ ਸਤਿਗੁਰੂ ਨੇ ਸਿਰ ਹਥ ਧਰਿਆ ਤੇ ਆਖਿਆ——'ਵਹਿਗੁਰੂ'।

ਭਾਗੋ ਨੇ ਆਖਿਆ—— 'ਵਾਹਿਗੁਰੂ' ਤੇ ਉਸ ਦੇ ਅੰਦਰ ਬਹਿ ਗਿਆ—— 'ਵਾਹਿਗੁਰੂ'।

ਐਉਂ ਜਗਤ ਜਲੰਦੇ ਨੂੰ ਰੱਖ ਲੈਣ ਵਾਸਤੇ ਸੂਰਾ ਸਤਿਗੁਰੂ ਘਰ ਬਾਹਰ, ਅਪਨੇ ਪਿਆਰੇ ਸਭ ਛਡਕੇ ਸੁਲਤਾਨ ਪੁਰਿਓਂ ਟੁਰਿਆ, ਪਹਿਲਾ ਡੇਰਾ ਏਮਨਾਬਾਦ ਲਾਕੇ ਸਤਿਸੰਗ ਦਾ ਮੁਢ ਲਾ ਦਿਤਾ। ਦੂਰ ਦੇ ਗਿਰਾਵਾਂ ਦੇ ਕਈ ਲੋਕੀਂ ਸੁਧਰੇ, ਪਰ ਭਾਗੋ ਤੇ ਲਾਲੋ ਇਸ ਨਗਰ ਦੇ ਸਤਿਸੰਗੀ ਜੀਉਂਦੇ ਸਿਖ ਹੋਏ। ਸ਼ਹਿਰ ਦੇ ਚੇਟਕੀ ਮੁਲਾਣੇ ਤੇ ਬੀਰਾਰਾਧਨ ਵਾਲੇ ਪੰਡਤ ਤੇ ਪਾਂਧੇ ਲੋਕਾਂ ਨੂੰ ਖੇਡਾਂ ਵਿਚ ਲਾਏ ਗਏ, ਹਾਕਮਾਂ ਨੂੰ ਭੀ ਭੁਤਲਾਈ ਗਏ ਉਸ ਦਿਨ ਤੱਕ ਜਦੋਂ ਤਕ ਕਿ ਸਾਰੇ ਨਗਰ ਦੀ ਕਤਲਾਮ ਆ ਹੋਈ, ਤੇ ਸੈਨਾ ਤੇ ਇਨ੍ਹਾਂ ਲੋਕਾਂ ਦੇ ਨਾਲ ਆਮ ਪਰਜਾ ਭੀ ਪੀੜਤ ਹੋਈ। ਗੁਰੂ ਜੀ ਕੁਛ ਦਿਨਾਂ ਮਗਰੋਂ ਵਿਦਾ ਹੋ ਗਏ। ਭਾਗੋ ਲਾਲੋ ਦਾ ਸਤਿਸੰਗ ਕਰਦਾ ਰਿਹਾ, ਅਰ ਉਸ ਮਹਾਨ ਕਸ਼ਟ ਤੋਂ ਪਹਿਲਾਂ ਜੋ ਸੈਦਪੁਰ ਨੂੰ ਵਾਪਰਿਆ ਤੇ ਕਤਲਾਮ ਹੋਈ, ਭਾਗੋ ਨਾਮ ਜਪਦਾ ਸਾਈਂ ਰੰਗ ਰਤਾ ਸੁਖਾਲੇ ਸ੍ਵਾਸੀਂ ਇਸ ਜਗਤ ਤੋਂ ਅਗੇਰੇ ਚਲਾ ਗਿਆ। ਸ੍ਰੀ ਗੁਰੂ ਜੀ ਕੁਝ ਚਿਰ ਇਥੇ ਹੋਰ ਰਹੇ, ਪਰ ਹੁਣ ਜਗਤ ਰਖਿਆ ਦੀ ਸੱਦ ਢਾਡੀ ਸੀ, ਸੋ ਆਪ ਇਥੋਂ ਟੁਰ ਪਏ। ਸੁਲਤਾਨ ਪੁਰੇ ਤੋਂ ਟੁਰਨ ਵੇਲੇ ਆਪਨੇ ਪਹਿਲਾ ਸਬਕ

੬੪