ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸਿਖਾਇਆ ਸੀ ਕਿ ਜੋ ਭਜਨ ਬੰਦਗੀ ਅਰਦਾਸ ਸਿਮਰਨ ਕਰੋ ਸੋ ਵਾਹਿਗੁਰੂ ਦੀ ਹਜੂਰੀ ਵਿਚ ਕਰੋ, ਗੈਰ ਹਜ਼ੂਰੀ ਦਾ ਕੀਤਾ ਪਰਵਾਨ ਨਹੀਂ। ਚਾਹੇ ਉਹ ਸ਼ੁਭ ਸੁਭਾਵ ਪੈਂਦਾ ਹੈ, ਪਰ ਹਜ਼ੂਰੀ ਵਿਚ ਕੀਤੇ ਬਿਨਾਂ ਉਸ ਦਾ ਲਾਭ ਨਹੀਂ। ਐਮਨਾਵਾਦ ਦੂਸਰਾ ਸਬਕ ਸਿਖਾਇਆ ਕਿ ਸਰੀਰ ਸੰਸਾਰ ਵਿਚ ਹੈ, ਤੇ ਕਿਸੇ ਮਨ ਕਲਪਨਾਂ ਨਾਲ ਯਾ ਦਰਸ਼ਨ ਵਿਦਿਆ ਨਾਲ ਸਰੀਰ ਸੰਸਾਰ ਵਿਚੋਂ ਉਠ ਨਹੀਂ ਜਾਂਦਾ, ਤਾਂ ਤੇ ਸਰੀਰ ਨੂੰ ਧਰਮ ਦੀ ਕਿਰਤ ਵਿਚ ਕ੍ਰਿਯਾਮਾਨ ਰਖੋ। ਇਸ ਦੀ ਪਾਲਨਾਂ ਕਰੋ, ਧਰਮ ਕਿਰਤ ਦੀ ਕਮਾਈ ਨਾਲ ਕਰੋ। ਹਰ ਕੰਮ, ਹਰ ਕਮਾਮ ਕਿੱਲ ਘੜਨ ਤੋਂ ਪਾਤਸ਼ਾਹੀ ਤਕ ਦੀ ਕਿਰਤ ਹੈ ਜੋ ਧਰਮ ਨਾਲ ਕੀਤਾ ਜਾਵੇ। ਤੇ ਧਰਮ ਕਿਰਤ ਸੁਹਾਗਵੰਤੀ ਹੈ ਜੇ ਨਾਮ ਦਾ ਨਿਵਾਸ ਹਿਰਦੇ ਵਿਚ ਹੋਵੇ। ਇਹ ਦੋ ਚੋਟੀ ਦੇ ਚਾਨਣ ਮੁਨਾਰੇ ਆਪਣੀ ਧਰਤੀ ਵਿਚ ਖੜੇ ਕਰਕੇ ਦਾਤਾ ਜੀ ਇਥੋਂ ਟੁਰ ਪੲ:

(੧) ਬੰਦਗੀ ਕਰੋ, ਭਜਨ ਕਰੋ, ਨਾਮ ਜਪੋ ਹਜ਼ੂਰੀ ਵਿਚ।

(੨) ਜੋ ਕਿਰਤ ਕਰੋ ਸੁਹਣੀ ਕਰੋ, ਧਰਮ ਨਾਲ ਕਰੋ, ਧਰਮ ਕਿਰਤ ਦੀ ਕਮਾਈ ਛਕੋ ਫਿਰ ਨਾਮ ਜਪੋ।

*

੬੫