ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੂਪ ਮਾਂ ਹੈ, ਤੇ ਕੁਦਰਤ ਦਾ ਰੂਹਾਨੀ, ਬੇਗਰਜ਼ ਪਿਆਰ ਦਾ ਉਹਦੀ ਛਾਤੀ ਵਿਚ ਦਬਿਆ ਰਾਜ਼ ਮਾਂ-ਮੂਰਤ ਵਿਚ ਆਣ ਕੇ ਖੁਲ੍ਹਦਾ ਹੈ।
ਤੀਵੀਂ ਖਾਵੰਦ ਦੀ ਮਿਤ੍ਰਤਾ ਪਹਿਲਾਂ ਕੱਚੀ ਹੁੰਦੀ ਹੈ ਤੇ ਫਲ ਵਾਗੂੰ ਤਾਂ ਹੀ ਪੱਕਦੀ ਹੈ ਜਦ ਤੀਵੀਂ ਮਾਂ ਹੋ ਜਾਂਦੀ ਹੈ। ਜਦ ਤੀਵੀਂ ਮਾਂ ਹੋ ਜਾਂਦੀ ਹੈ ਤਦ ਹਰ ਤਰਾਂ ਦਿਵ੍ਯ ਮੂਰਤੀ ਹੋ ਜਾਂਦੀ ਹੈ, ਪੂਜਨੀਯ ਹੋ ਜਾਂਦੀ ਹੈ।
ਸੋ ਆਕਰਸ਼ਣ ਤੀਵੀਂ ਖਾਵੰਦ ਦਾ ਓਹੋ ਹੀ ਹੈ, ਜੋ ਚੰਨ ਦੀ ਰਸ਼ਮੀ ਤੇ ਕੁਮਦਨੀ ਦਾ ਹੈ, ਕੰਵਲ ਤੇ ਭੌਰੇ ਦਾ ਹੈ। ਪਰ ਆਤਮ ਰਾਮ ਅੰਦਰ ਬੈਠਾ ਕੁਛ ਬੇ-ਖ਼ਬਰ ਜਿਹਾ ਰਹਿੰਦਾ ਹੈ, ਜਦ ਤਕ ਅਨੰਤ ਵਿਚ ਗੜੂੰਦ ਨਾ ਹੋ ਜਾਏ। ਸੋ ਤੀਵੀਂ ਖਾਵੰਦ ਦੀ ਮਿਤ੍ਰਤਾ ਆਮ ਤੌਰ ਤੇ ਇੰਨੀ ਅਨੰਤ ਵਲ ਮੂੰਹ ਕੀਤੀ ਨਹੀਂ ਹੁੰਦੀ, ਜਿੰਨੀ ਕਿ ਇਕ ਪੁਤ੍ਰ ਦੀ ਮਿਤ੍ਰਤਾ ਮਾਂ ਵਲ ਅਨੰਤ ਦਾ ਮੂੰਹ ਕੀਤੀ ਹੁੰਦੀ ਹੈ, ਤੇ ਜਿਹੜੀ ਜੋੜੀਆਂ ਦੇ ਪਿਆਰ (ਜਗ ਵਿਚ ਕਿਹਾ ਜਾਂਦਾ ਹੈ ਜੋੜੀਆਂ ਥੋੜੀਆਂ, ਜੁੱਟ ਬਹੁਤੇਰੇ) ਅਮਰ ਹੋ ਜਾਂਦੇ ਹਨ। ਉਸ ਮਿਤ੍ਰਤਾ ਦੀਆਂ ਜੜ੍ਹਾਂ ਗੁਣ ਔਗੁਣਾਂ ਦੇ ਉਪਰਲੀ ਧਰਤੀ ਵਿਚ ਤੇ ਰੂਪ ਸੁਹਣਪਾਂ ਤੇ ਕੋਹਝਾ ਆਦਿ ਦੇ ਗਮਲਿਆਂ ਦੀ ਮਿੱਟੀ ਵਿਚ ਨਹੀਂ ਰਹਿੰਦੀਆਂ, ਓਹ ਕਿਸੀ ਅਗੰਮ ਅਨੰਤ ਦੇ ਪਾਤਾਲ ਤੇ ਅਕਾਸ਼ ਵਿਚ ਜਾ ਆਪਣੀ ਖ਼ੁਰਾਕ ਟੋਲਦੀਆਂ ਹਨ।
ਸੋ ਕੋਈ ਮਿਤ੍ਰਤਾ ਚਿਰਸਥਾਈ ਨਹੀਂ ਹੋ ਸਕਦੀ, ਜਿਥੇ ਪਹਿਲਾਂ ਤਾਂ ਮੂੰਹ ਚਿੰਨ੍ਹ ਰੂਪ ਦੀਆਂ ਹਦਾਂ ਥੀਂ ਪਰੇ ਪਾਰ ਕਿਸੀ ਅਨੰਤ ਸੁਹਜ ਤੇ ਅਨੰਤ ਸੁਹੱਣਪ ਵਲ ਨਾ ਤੱਕਦਾ ਹੋਵੇ।

ਸੂਰਜ ਵਿਚ ਖਲੋਕੇ ਸੁਹਣੇ ਤੇ ਕੋਝੇ ਮੁਖਾਂ ਨੂੰ ਚਿਤ੍ਰ ਰੂਪ

੬੯