ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਝਾ ਨਹੀਂ ਰਹਿੰਦਾ, ਕਿਉਂਕਿ ਹਰ ਇਕ ਚੀਜ਼ ਉਪਰ ਉਹਦੀ ਅੱਖ ਵਿਚ ਬੈਠਾ ਅਨੰਤ ਨੂਰ ਆਪਣੀ ਕਰਾਮਾਤੀ ਰੂਪ ਪਾ ਪਾ ਉਹਦੇ ਅਸਰ ਮਿਤ੍ਰ ਭਾਵ ਤੇ ਮਿਤ੍ਰਤਾ ਨੂੰ ਪਾਲਦਾ ਹੈ।

ਉਸ ਲਈ ਵੈਰੀ ਫਿਰ ਕੋਈ ਰਹਿੰਦਾ ਨਹੀਂ, ਸਰਬ ਵਸੂਦੇਵ ਕੁਟੰਬ ਹੋ ਜਾਂਦਾ ਹੈ, ਸਭ ਮਨੁਖ ਮਿਤ੍ਰ ਹੋ ਜਾਂਦੇ ਹਨ, ਹਵਾਵਾਂ ਆਣਕੇ ਹਮਦਰਦੀ ਕਰਦੀਆਂ ਹਨ, ਸੁੱਤੇ ਦਾ ਮੂੰਹ ਚੁਮਦੀਆਂ ਹਨ, ਦਰਿਯਾ ਨੁਹਲਾਂਦੇ ਹਨ! ਦਰਿਯਾਵਾਂ ਦੇ ਕੰਢੇ ਉਪਰ ਨਵੀਂ ਸੱਜਰੀ ਬਜਰੀ ਦੇ ਆਰਾਮ ਬਿਛੌਣੇ ਵਿਛੇ ਮਿਲਦੇ ਹਨ, ਸੁਕੇ ਪਰਬਤਾਂ ਵਿਚੋਂ ਮਾਂ ਦਾ ਦੁਧ ਅਨੇਕ ਧਾਰਾਂ ਵਿਚ ਫੁਟਕੇ 'ਬੱਚੇ' ਦੇ ਮੂੰਹ ਵਿਚ ਪੈਂਦਾ ਹੈ। 'ਬੱਚਾ' ਸੀ ਤਾਂ ਕੁਲ ਜਹਾਨ ਮਿਤ੍ਰ ਸੀ, ਜਦ ਇਹ ਮਿਹਰ ਹੁੰਦੀ ਹੈ, ਨੈਣਾਂ ਵਿਚ ਕੋਈ ਸਚ ਆ ਸਮਾਂਦਾ ਹੈ। ਕੋਈ ਦਰਸ਼ਨ ਰੂਹ ਵਿਚ ਆਣ ਬਹਿੰਦਾ ਹੈ। ਤਦ ਮੁੜ 'ਬੱਚਾ' ਹੋ ਜਾਂਦਾ ਹੈ, ਇਸ ਬੱਚੇ ਲਈ ਵੀ ਸਭ ਕੁਦਰਤ ਮਿਤ੍ਰ ਹੋ ਜਾਂਦੀ ਹੈ। ਕੁਦਰਤ ਜਦ ਤਕ ਵੈਰੀ ਦਿਸਦੀ ਹੈ, ਤਦ ਤਕ ਮਨੁਖ ਦਾ ਬੱਚਾ ਹਾਲੇ ਪੂਰਣ ਨਹੀਂ ਹੋਯਾ। ਜਦ ਕੁਦਰਤ ਮਾਂ ਵਾਂਗ ਝੋਲੀ ਵਿਚ ਚੁਕ ਕੇ ਮੁੜ ਪਾਲਦੀ ਹੈ ਤਦ ਪੂਰਣ ਮਿਤ੍ਰਤਾ ਰੂਹ ਵਿਚ ਫੁਲਦੀ ਤੇ ਫਲਦੀ ਹੈ।

ਸੋ "ਮਿਤ੍ਰ ਅਸਾਡੜੇ ਸੇਈ"। ਸੋ ਸੱਚੀ ਮਿਤ੍ਰਤਾ ਇਕ ਕਿਸੀ ਉਚੇ ਸਿਦਕ ਵਿਚ ਰਹਿਣ ਵਾਲੇ, ਸੂਘਿਆਈਆਂ ਵਿਚ ਗੜੂੰਦ ਲੋਕਾਂ ਦੇ ਦਿਲਾਂ ਵਿਚ ਵਸਦੀ ਹੈ ਅਰ ਓਹੋ ਹੀ ਸਾਡੇ ਮਿਤ੍ਰ ਸਚੇ ਹਨ:——

"ਜਗਤ ਮੈਂ ਝੂਠੀ ਦੇਖੀ ਪ੍ਰੀਤਿ।
ਅਪਨੇ ਹੀ ਸੁਖ ਸਿਉ ਸਭ ਲਾਗੇ

੭੧