ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਦਸਦਾ? ਮੇਰਾ ਆਪਣਾ ਖ਼ਿਆਲ ਹੈ ਕਿ ਸਾਡੇ ਇਤਿਹਾਸ ਵਿਚ ਇਕ ਅਜੇਹਾ ਸਮਾਂ ਆਇਆ ਸੀ ਜਦੋਂ ਇਸ ਮੁਸ਼ਕਲ ਦਾ ਸਹੀ ਹਲ ਲਭਣ ਦਾ ਜਤਨ ਕੀਤਾ ਗਿਆ ਸੀ, ਭਾਵੇਂ ਇਹ ਜਤਨ ਭੀ ਰੁਕ ਸਕਣ ਵਾਲੇ ਕਾਰਨਾਂ ਕਰਕੇ ਨਿਸਫਲ ਹੀ ਰਿਹਾ। ਮੇਰਾ ਇਸ਼ਾਰਾ ਸ਼ਹਿਨਸ਼ਾਹ ਅਕਬਰ ਦੀ ਉਸ ਪਾਲਿਸੀ ਵਲ ਹੈ, ਜੋ ਉਸ ਨੇ ਹਿੰਦੂ ਮੁਸਲਮਾਨਾਂ ਨੂੰ ਸਭਿਆਚਾਰੀ ਤੌਰ ਤੇ ਇਕ ਕਰ ਦੇਣ ਲਈ ਵਰਤੀ। ਇਸ ਆਸ਼ੇ ਵਿਚ ਉਹ ਇਕਲਾ ਨਹੀਂ ਸੀ। ਸਮੇਂ ਦੀ ਸਾਰੀ ਰੁਚੀ ਉਸ ਦੇ ਨਾਲ ਕੰਮ ਕਰ ਰਹੀ ਸੀ। ਜਦ ਮੁਸਲਮਾਨਾਂ ਨੂੰ ਹਿੰਦੁਸਤਾਨ ਵਿਚ ਰਹਿੰਦਿਆਂ ਚੋਖਾ ਚਿਰ ਹੋ ਗਿਆ ਅਤੇ ਬਹੁਤ ਸਾਰੇ ਹਿੰਦੂ ਇਸਲਾਮ ਦੇ ਦਾਇਰੇ ਵਿਚ ਆ ਗਏ, ਤਾਂ ਉਨ੍ਹਾਂ ਲਈ ਇਹ ਦੇਸ ਬਿਗਾਨਾ ਨਾ ਰਿਹਾ। ਉਸ ਵੇਲੇ ਕੁਦਰਤੀ ਸੀ ਕਿ ਕੋਈ ਐਸੇ ਵਿਚਾਰਵਾਨ ਸਜਨ ਨਿਕਲਦੇ ਜੋ ਉਹਨਾਂ ਦਾ ਇਸ ਨਵੀਂ ਸਹੇੜੀ ਧਰਤੀ ਨਾਲ ਪਿਆਰ ਪਾਉਂਦੇ ਅਤੇ ਕੋਈ ਅਜੇਹਾ ਪੈਂਤੜਾ ਲਭਦੇ ਜਿਸ ਉਤੇ ਅਸਲੀ ਵਸਨੀਕਾਂ ਤੇ ਨਵੇਂ ਆਇਆਂ ਦੀ ਮਿਲੌਣੀ ਬਝ ਸਕਦੀ।

ਸ਼ੁਰੂ ਸ਼ੁਰੂ ਵਿਚ ਜਤਨ ਹੋਇਆ ਕਿ ਲੋਕਾਂ ਦੇ ਧਾਰਮਕ ਜੀਵਨ ਨੂੰ ਇਕ ਕਰ ਦਈਏ। ਗੁਰੂਆਂ ਤੇ ਭਗਤਾਂ ਨੇ ਹਿੰਦੂਆਂ ਦ ਦਿਲਾਂ ਵਿਚੋਂ ਮੁਸਲਮਾਨਾਂ ਦੇ ਵਿਰੁਧ ਜੋ ਪਖਪਾਤ ਦੇ ਤੌਖ਼ਲੇ ਬਣੇ ਹੋਏ ਸਨ ਕਢਣ ਦਾ ਜਤਨ ਕੀਤਾ ਅਤੇ ਐਸੀ ਸਾਂਝੀ ਸਿਖਿਆ ਦਿਤੀ ਜੋ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੂੰ ਰੁਚਦੀ ਸੀ। ਬੰਗਾਲ ਵਿਚ ਗੌੜ ਦੇ ਸੁਲਤਾਨ ਹੁਸੈਨ ਸ਼ਾਹ ਨੇ ਦੋਹਾਂ ਧਿਰਾਂ ਲਈ ਇਕ ਸਾਂਝੇ ਰੱਬ ਦੀ ਪੂਜਾ ਸ਼ੁਰੂ ਕਰਾਈ ਜਿਸ ਦਾ ਨਾਂ 'ਸਤਿਆ ਪੀਰ' ਰਖਿਆ। ਸਾਧੂ ਪ੍ਰਾਨ ਨਾਥ ਨੇ ਵੇਦ ਤੇ

੧੦੪