ਪੰਨਾ:ਚੰਦ੍ਰਕਾਂਤਾ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਲਾਡਲੀ-ਇਹ ਦੱਸਣ ਦੀ ਸਮਰੱਥਾ ਮੇਰੇ ਵਿਚ ਨਹੀਂ, ਹਾਂ ! ਜਦ ਆਪ ਦਾ ਵਿਆਹ ਹੋ ਜਾਵੇਗਾ ਤਾਂ ਮੈਂ ਸਾਫ ਸਾਫ ਆਪ ਦੱਸ ਦੇਵਾਂਗੀ ਅਰ ਫੇਰ ਉਸ ਵੇਲੇ ਜੋ ਆਪ ਸਲਾਹ ਦੇਵੋਗੇ ਮੈਂ ਮੰਨ ਲਵਾਂਗੀ। ਇਸ ਛੇਕੜਲੀ ਗੱਲ ਨੂੰ ਸੁਣ ਕੇ ਕੁਮਾਰ ਨੂੰ ਕੁਛ ਆਸ਼ਾ ਹੋ ਗਈ ਪਰ ਹੋਰ ਕੁਛ ਕਹਿਣ ਦੀ ਹਿੰਮਤ ਕਹਿ ਕੇ ਆਪਣੇ ਕਮਰੇ ਵਿਚ ਚਲੇ ਗਏ। ਦਸਵਾਂ ਕਾਂਡ ਨਾ ਪਈ ਅਰ ‘ਹੱਛਾ ਵਿਆਹ ਦਾ ਸਭ ਸਾਮਾਨ ਤਿਆਰ ਹੋ ਗਿਆ ਪਰ ਲੋਕ ਉਸੇ ਤਰਾਂ ਰੁਝੇ ਹੋਏ ਹਨ, ਮਹਾਰਾਜ ਸੁਰੇਂਦੂ ਸਿੰਘ ਸਭਨਾਂ ਨੂੰ ਨਾਲ ਲੈ ਕੇ ਚੁਨਾਰ ਗੜ੍ਹ ਚਲੇ ਗਏ, ਤਲਿਸਮੀ ਮਕਾਨ ਵਿਚ ਸਭ ਚੀਜ਼ਾਂ ਦੇ ਢੇਰ ਲੱਗ ਗਏ, ਇਸ ਹੀ ਥਾਂ ਉਸ ਮਕਾਨ ਦਾ ਰਸਤਾ ਸੀ ਜੋ ਇੰਦਰਦੇਵ ਨੇ ਓਸੇ ਢੰਗ ਤੇ ਬਣਵਾਇਆ ਸੀ ਜੇਹੇ ਮਕਾਨ ਵਿਚ ਕੁਮਾਰ ਤੇ ਹੋਰ ਅੱਯਾਰ ਹੱਸਦੇ ੨ ਛਾਲ ਮਾਰ ਗਏ ਸੀ। ਇਹ ਮਕਾਨ ਵੀਹ ਗਜ਼ ਲੰਮਾ ਤੇ ਏਤਨਾ ਹੀ ਚੌੜਾ ਸੀ, ਉਚਾਈ ਲਗਭਗ ਚਾਲੀ ਹੱਥ ਤੋਂ ਕੁਛ ਉੱਚੀ ਹੋਵੇਗੀ, ਚੌਹਾਂ ਪਾਸਿਆਂ ਦੀ ਕੰਧ ਬੜੀ ਸਾਫ ਸੀ ਅਰ ਉਸ ਵਿਚ ਕੋਈ ਬੂਹੇ ਦਾ ਚਿੰਨ੍ਹ ਨਹੀਂ ਦਿੱਸਦਾ ਸੀ, ਪੂਰਬ ਵੱਲ ਉੱਪਰ ਚੜ੍ਹਨ ਲਈ ਛੋਟੀਆਂ ੨ ਪੌੜੀਆਂ ਬਣੀਆਂ ਹੋਈਆਂ ਸਨ, ਜਿਸ ਦੇ ਚੌਹੀਂ ਪਾਸੀਂ ਲੋਹੇ ਦੀਆਂ ਸੀਖਾਂ ਦਾ ਜੰਗਲਾ ਸੀ, ਓਸੇ ਪਾਸੇ ਕੰਧ ਤੇ ਮੋਟੇ ੨ ਅੱਖਰਾਂ ਵਿਚ ਲਿਖਿਆ ਹੋਇਆ ਸੀ ਕਿ ਜੋ ਆਦਮੀ ਇਨ੍ਹਾਂ ਪੌੜੀਆਂ ਦੇ ਰਸਤੇ ਉੱਪਰ ਚੜ੍ਹ ਜਾਵੇਗਾ ਅਰ ਅੰਦਰ ਝਾਤੀ ਮਾਰ ਕੇ