ਪੰਨਾ:ਚੰਦ੍ਰਕਾਂਤਾ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਵੱਲ ਦੇਖ ਰਹੇ ਹਨ। ਭੂਤਨਾਥ ਦੇ ਚੇਹਰੇ ਤੋਂ ਪ੍ਰਤੀਤ ਹੁੰਦਾ ਸੀ ਕਿ ਓਹ ਸੋਚ ਰਿਹਾ ਹੈ ਕਿ ਹੁਣ ਮੈਂ ਅਗੇ ਦਾ ਹਾਲ ਦੱਸਾਂ ਕਿ ਨਾ ਦੱਸਾਂ, ਉਸੇ ਵੇਲੇ ਦੋ ਹੋਰ ਆਦਮੀ ਉਸ ਕਮਰੇ ਵਿਚ ਆ ਗਏ ਅਰ ਮਹਾਰਾਜ ਨੂੰ ਪ੍ਰਨਾਮ ਕਰਕੇ ਇਕ ਪਾਸੇ ਖਲੋ ਗਏ । ਉਨ੍ਹਾਂ ਦੀ ਸੂਰਤ ਵੇਖਦਿਆਂ ਹੀ ਭੂਤਨਾਥ ਦਾ ਰੰਗ ਉੱਡ ਗਿਆ ਅਰ ਬੜੇ ਡਰ ਨਾਲ ਓਹਨਾਂ ਦੇ ਮੂੰਹ ਵੱਲ ਦੇਖਣ ਲੱਗ ਪਿਆ।

ਇਹ ਦੋਵੇਂ ਆਦਮੀ ਜੋ ਹੁਣੇ ਏਸ ਕਮਰੇ ਵਿਚ ਆਏ ਸਨ ਓਹੋ ਹਨ ਜਿਨ੍ਹਾਂ ਨੇ ਭੂਤਨਾਥ ਨੂੰ ਅਪਨਾ ਨਾਉਂ “ਦਲੀਪ ਸ਼ਾਹ ਦੱਸਿਆ ਸੀ, ਇੰਦਰ ਦੇਵ ਦੀ ਆਗੜਾ ਨਾਲ ਓਹ ਦੋਵੇਂ ਤੂਤਨਾਥ ਦੇ ਪਾਸ ਬੈਠ ਗਏ।

ਤੀਸਰਾ ਕਾਂਡ

ਪ੍ਰੇਮੀ ਪਾਠਕ ਭਲੇ ਨਾ ਹੋਣਗੇ ਕਿ ਦੋ ਆਦਮੀਆਂ ਨੇ ਭੂਤਨਾਥ ਨੂੰ ਆਪਣਾ ਨਾਉਂ ਦਲੀਪ ਸ਼ਾਹ ਦੱਸਿਆ ਸੀ ਜਿਨ੍ਹਾਂ ਵਿਚੋਂ ਇਕ ਨੂੰ ਪਹਿਲਾ ਦਲੀਪ ਤੇ ਦੂਸਰੇ ਨੂੰ ਦੂਸਰਾ ਦਲੀਪ ਸਮਝਨਾ ਚਾਹੀਏ।

ਭੂਤਨਾਥ ਤਾਂ ਅਗੇ ਹੀ ਇਸ ਸੋਚ ਵਿਚ ਸੀ ਕਿ ਮੈਂ ਇਸ ਤੋਂ ਅਗਲਾ ਹਾਲ ਸੁਣਾਵਾਂ ਕਿ ਨਾ ਸੁਣਾਵਾਂ, ਹੁਣ ਏਹਨਾਂ ਦੋਹਾਂ ਦਲੀਪ ਸ਼ਾਹ ਨੂੰ ਦੇਖਕੇ ਓਹ ਹੋਰ ਭੀ ਘਬਰਾ ਗਿਆ, ਅੱਯਾਰ ਲੋਕ ਸਮਝ ਰਹੇ ਸਨ ਕਿ ਹੁਣ ਉਸ ਵਿਚ ਗੱਲ ਕਰਨ ਦੀ ਭੀ ਹਿੰਮਤ ਨਹੀਂ ਰਹੀ, ਉਸੇ ਵੇਲੇ ਇੰਦਰ ਦੇਵ ਨੇ ਭੂਤਨਾਥ ਨੂੰ ਕਿਹਾ ਕਿਉਂ ਭੂਤਨਾਥ ਚੁਪ ਕਿਉਂ ਹੋ ਗਏ ? ਦੱਸੋ ਦੱਸੋ ਫੇਰ ਕੀ ਹੋਯਾ ?

ਇਸ ਦਾ ਉੱਤਰ ਭੂਤਨਾਥ ਨੇ ਕੁਛ ਨਾ ਦਿੱਤਾ ਅਰ ਸਿਰ ਝੁਕਾਈ ਧਰਤੀ ਵੱਲ ਵੇਖਦਾ ਰਿਹਾ, ਓਸੇ ਵੇਲੇ ਪਹਿਲੇ ਦਲੀਪ