ਪੰਨਾ:ਚੰਦ੍ਰਕਾਂਤਾ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਤੁਹਾਨੂੰ ਬਹੁਤ ਚੰਗਾ ਤੇ ਨੇਕ ਸਮਝਦਾ ਸੀ ਪਰ ਤੁਸੀਂ ਬੜੇ ਹੀ ਬੇਈਮਾਨ ਤੇ ਧੋਖੇਬਾਜ਼ ਨਿਕਲੇ, ਮੈਨੂੰ ਠੀਕ ੨ ਪਤਾ ਲੱਗ ਚੁਕਾ ਹੈ ਕਿ ਦਯਾ ਰਾਮ ਦਾ ਭੇਤ ਤੁਹਾਡੇ ਮਨ ਦੇ ਅੰਦਰ ਹੈ, ਤੁਸੀਂ ਮੇਰੇ ਦੁਸ਼ਮਨਾਂ ਦੇ ਭੇਤੀ ਹੋ ਅਰ ਚੰਗੀ ਤਰਾਂ ਜਾਣਦੇ ਹੋ ਕਿ ਦਯਾ ਰਾਮ ਕਿਥੇ ਹੈ, ਤੁਹਾਡੇ ਵਾਸਤੇ ਏਹੋ ਚੰਗੀ ਗੱਲ ਹੈ ਕਿ ਸਿੱਧੀ ਤਰਾਂ ਦਯਾ ਰਾਮ ਦਾ ਪਤਾ ਦੱਸ ਦੇਵੋ, ਨਹੀਂ ਤਾਂ ਮੈਂ ਤੁਹਾਡੇ ਨਾਲ ਬਹੁਤ ਬੁਰੀ ਤਰਾਂ ਪੇਸ਼ ਆਵਾਂਗਾ ਅਰ ਤੁਹਾਡੀ ਮਿੱਟੀ ਪਲੀਤ ਕਰਕੇ ਛੱਡਾਂਗਾ।

ਮਹਾਰਾਜ ! ਮੈਂ ਨਹੀਂ ਕਹਿ ਕਿ ਉਸ ਵੇਲੇ ਭੂਤ ਨਾਥ ਦੀ ਬੇਤੁਕੀ ਗੱਲ ਸੁਣਕੇ ਮੈਨੂੰ ਕਿੰਨਾ ਕ੍ਰੋਧ ਚੜ੍ਹ ਆਇਆ, ਮੈਂ ਇਸ ਦੇ ਪਾਸ ਬੈਠਾ ਭੀ ਨਾ ਅਰ ਪਿਛਲੇ ਪੈਰੀਂ ਮੁੜ ਆਇਆ, ਮੇਰਾ ਘੋੜਾ ਬਾਹਰ ਖੜਾ ਸੀ ਮੈਂ ਝੱਟ ਉਸ ਤੇ ਸਵ ਰ ਹੋ ਕੇ ਇੰਦਰ ਦੇਵ ਵੱਲ ਚਲਾ ਗਿਆ, ਦੂਸਰੇ ਦਿਨ (ਇੰਦਰ ਦੇਵ ਵੱਲ ਸੈਨਤ ਕਰਕੇ ਇਨ੍ਹਾਂ ਦੇ ਪਾਸ ਪਹੁੰਚਾ ਅਤੇ ਜੋ ਕੁਛ ਗੱਲ ਹੋਈ ਸੀ ਸਭ ਸੁਣਾਈ, ਇਨ੍ਹਾਂ ਨੂੰ ਭੀ ਭੂਤਨਾਥ ਦੀ ਇਹ ਗੱਲ ਬਹੁਤ ਬੁਰੀ ਲੱਗੀ ਅਰ ਹਾਉਕਾ ਭਰ ਕੇ ਇਨ੍ਹਾਂ ਨੇ ਕਿਹਾ:-ਸਾਨੂੰ ਪਤਾ ਨਹੀਂ ਜੋ ਇਨ੍ਹਾਂ ਦੋ ਚਾਰ ਦਿਨਾਂ ਵਿਚ ਭੂਤਨਾਥ ਨੂੰ ਕੇਹੜੀ ਨਵੀਂ ਗੱਲ ਮਲੂਮ ਹੋਈ ਹੈ ਜਿਸ ਕਰਕੇ ਓਸ ਨੇ ਤੁਹਾਡੇ ਨਾਲ ਅਜੇਹਾ ਅਯੋਗ ਵਰਤਾਓ ਕੀਤਾ, ਹੱਛਾ ਕੋਈ ਚਿੰਤਾ ਨਹੀਂ, ਭੂਤਨਾਥ ਆਪਣੀ ਇਸ ਮੂਰਖਤਾ ਤੇ ਪਛਤਾਵੇਗਾ, ਤੁਸੀਂ ਇਸ ਗੱਲ ਦਾ ਧਿਆਨ ਹੀ ਨਾ ਕਰੋ ਅਤੇ ਭੂਤਨਾਥ ਨੂੰ ਮਿਲਨਾ ਛੱਡ ਕੇ ਯਾ ਰਾਮ ਦੀ ਖੋਜ ਵਿਚ ਲੱਗੇ ਰਹੋ । ਤੁਹਾਡਾ ਏਹ ਉਪਕਾਰ ਮੇਰੇ ਸਿਰ ਤੇ ਹੋਵੇਗਾ।

ਬਹੁਤ ਚਿਰ ਤੱਕ ਇੰਦਰ, ਦੇਵ ਜੀ ਨੇ ਏਹੋ ਜਹੀਆਂ ਗੱਲਾਂ