ਪੰਨਾ:ਚੰਦ੍ਰਕਾਂਤਾ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਕਰਕੇ ਮੇਰੇ ਕ੍ਰੋਧ ਨੂੰ ਸ਼ਾਂਤ ਕੀਤਾ ਤੇ ਦੋ ਦਿਨ ਤੱਕ ਮੈਨੂੰ ਆਪਣਾ ਪ੍ਰਾਹੁਣਾ ਰਖਿਆ, ਤੀਸਰੇ ਦਿਨ ਮੈਂ ਤੁਰਨ ਹੀ ਲੱਗਾ ਸੀ ਕਿ ਏਹਨਾਂ ਦੇ ਇਕ ਸ਼ਾਗਿਰਦ ਨੇ ਆ ਕੇ ਇਹ ਗੱਲ ਸੁਣਾਈ ਕਿ ਅੱਜ ਰਾਤ ਦੇ ਬਾਰਾਂ ਵਜੇ ਮਿਰਜ਼ਾ ਪਰ ਦੇ ਇਕ ਜ਼ਿਮੀਂਦਾਰ ਰਾਜ ਸਿੰਘ ਦੇ ਘਰ ਦਯਾ ਰਾਮ ਦਾ ਪਤਾ ਲੱਗਾ ਹੈ ਇਹ ਗੱਲ ਮੇਰੇ ਭਰਾ ਨੇ ਮੈਨੂੰ ਦੱਸੀ ਹੈ ਅਰ ਓਸ ਨੇ ਇਹ ਭੀ ਕਿਹਾ ਹੈ ਕਿ ਅੱਜ ਕੱਲ ਨਾਗਰ ਭੀ ਓਹਨਾਂ ਦੇ ਘਰ ਹੈ।

ਇੰਦਰ ਦੇਵ-(ਸ਼ਾਗਿਰਦ ਨੂੰ) ਓਹ ਆਪ ਮੇਰੇ ਪਾਸ ਕਿਉਂ ਨਹੀਂ ਆਇਆ ?

ਸ਼ਾਗਿਰਦ-ਓਹ ਆਪ ਦੇ ਪਾਸ ਹੀ ਆ ਰਿਹਾ ਸੀ ਪਰ ਰਸਤੇ ਵਿਚ ਮੈਨੂੰ ਮਿਲ ਪਿਆ, ਪੁਛਨ ਤੇ ਓਸ ਨੂੰ ਮੈਂ ਦਸਿਆ ਕਿ ਮੈਂ ਦਯਾ ਰਾਮ ਜੀ ਦੀ ਖੋਜ ਤੇ ਲਾਇਆ ਗਿਆ ਹਾਂ ਤਦ ਓਸ ਨੂੰ ਕਿਹਾ ਕਿ ਹੁਣ ਤੇਰੇ ਜਾਣ ਦੀ ਕੋਈ ਲੋੜ ਨਹੀਂ ਰਹੀ, ਮੈਨੂੰ ਓਹਨਾਂ ਦਾ ਪਤਾ ਲੱਗ ਗਿਆ ਹੈ ਅਰ ਏਹੋ ਪ੍ਰਸੰਨਤਾ ਭਰੀ ਖਬਰ ਸੁਨਾਉਣ ਲਈ ਮੈਂ ਸਰਕਾਰ ਪਾਸ ਜਾ ਰਿਹਾ ਸੀ, ਹੁਣ ਜਦ ਮਿਲ ਪਿਆ ਹੈਂ ਤਾਂ ਮੇਰੇ ਜਾਣ ਦੀ ਕੋਈ ਲੋੜ ਨਹੀਂ ਰਹੀ ਕੁਛ ਮੈਂ ਕਹਿੰਦਾ ਹਾਂ ਤੂੰ ਜਾ ਕੇ ਓਹਨਾਂ ਨੂੰ ਦੱਸ ਕੇ ਬਹੁਤ ਸਾਰੇ ਆਦਮੀ ਲੈ ਕੇ ਮੇਰੇ ਪਾਸ ਆ, ਮੈਂ ਫੇਰ ਓਥੇ ਹੀ ਜਾਂਦਾ ਹਾਂ ਕਿਤੇ ਅਜੇਹਾ ਨਾ ਹੋਵੇ ਕਿ ਦਯਾ ਰਾਮ ਨੂੰ ਓਥੋਂ ਭੀ ਕੱਢ ਕੇ ਕਿਤੇ ਹੋਰਬੇ ਪੁਚਾ ਦਿੱਤਾ ਜਾਵੇ ਅਰ ਸਾਨੂੰ ਪਤਾ ਭੀ ਨਾ ਲੱਗੇ, ਮੈਂ ਓਥੇ ਜਾ ਕੇ ਸਭ ਗੱਲਾਂ ਦਾ ਧਿਆਨ ਰੱਖਾਂਗਾ, ਇਸ ਦੇ ਪਿਛੋਂ ਓਸ ਨੇ ਸਾਰਾ ਹਾਲ ਦੱਸਿਆ ਅਰ ਆਪਣੇ ਮਿਲਨ ਦਾ ਭੀ ਟਿਕਾਣਾ ਦਸਿਆ।

ਇੰਦਰ ਦੇਵ-ਠੀਕ ਹੈ ਓਸ ਨੇ ਜੋ ਕੁਛ ਕੀਤਾ ਬਹੁਤ ਹੱਛਾ