ਪੰਨਾ:ਚੰਦ੍ਰਕਾਂਤਾ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

ਜਾਵੇਗੀ।

ਮਹਾਰਾਜ ਨੇ ਕਿਹਾ ਕੋਈ ਚਿੰਤਾ ਨਹੀਂ, ਇਤਨੇ ਚਿਰ ਵਿਚ ਅਸੀਂ ਭੀ ਸਭ ਪਾਸਿਓਂ ਵੇਹਲੇ ਹੋ ਜਾਵਾਂਗੇ। ਰਾਜਾ ਗੋਪਾਲ ਸਿੰਘ ਤੇ ਇੰਦਰ ਦੇਵ ਨੇ ਭੀ ਇਸ ਗੱਲ ਨੂੰ ਸਲਾਹਿਆ। ਇਸ ਦੇ ਪਿਛੋਂ ਇੰਦਰ ਦੇਵ ਨੇ ਦਲੀਪ ਸ਼ਾਹ ਵੱਲ ਦੇਖ ਕੇ ਪੁਛਿਆ ੧ ਕਿਉਂ ਜੀ ਦਲੀਪ ਸ਼ਾਹ | ਤੁਹਾਨੂੰ ਤਾਂ ਇਸ ਵਿਚ ਕੋਈ ਕਿੰਤੂ ਨਹੀਂ

ਦਲੀਪ—(ਹੱਥ ਜੋੜ ਕੇ) ਕੁਛ ਵੀ ਨਹੀਂ, ਕਿਉਂਕਿ ਹੁਣ ਮਹਾਰਾਜ ਦੀ ਆਯਾ ਅਨੁਸਾਰ ਸਾਡਾ ਭੂਤ ਨਾਥ ਨਾਲ ਕੋਈ ਵੈਰ ਨਹੀਂ ਰਿਹਾ, ਅਰ ਨਾ ਇਹ ਆਸ਼ਾ ਹੈ ਕਿ ਭੂਤ ਨਾਥ ਹੀ ਸਾਡੇ ਨਾਲ ਕੋਈ ਬੁਰਿਆਈ ਕਰੇਗਾ, ਪਰੰਤੂ ਮੈਂ ਇਹ ਜ਼ਰੂਰ ਕਹਾਂਗਾ ਕਿ ਸਾਡੀ ਵਿਥਿਆ ਭੀ ਜ਼ਰੂਰ ਸੁਨਣ ਦੇ ਯੋਗ ਹੈ ਅਰ ਮੈਂ ਭੂਤ ਨਾਥ ਦੇ ਪਿਛੋਂ ਆਪਣੀ ਰਾਮ ਕਹਾਣੀ ਸੁਣਾਵਾਂਗਾ।

ਮਹਾਰਾਜ-ਬੇਸ਼ੱਕ ਤੁਹਾਡਾ ਹਾਲ ਭੀ ਸੁਨਣ ਵਾਲਾ ਹੀ ਹੋਵੇਗਾ, ਅਰ ਅਸੀਂ ਉਸ ਦੇ ਸੁਨਣ ਦੀ ਅਭਿਲਾਖਾ ਰੱਖਦੇ ਹਾਂ, ਜੇ ਹੋ ਸਕਿਆ ਤਾਂ ਪਹਿਲਾਂ ਤੁਹਾਡਾ ਹੀ ਹਾਲ ਸੁਣਿਆਂ ਜਾਵੇਗਾ। ਪਰ ਸੁਣੋਂ ਦਲੀਪ ਸ਼ਾਹ | ਭਾਵੇਂ ਭੂਤਨਾਥ ਪਾਸੋਂ ਬੜੀਆਂ ੨ ਬੁਰਿਆਈਆਂ ਹੋ ਚੁਕੀਆਂ ਹਨ ਅਰ ਭੂਤ ਨਾਥ ਤੁਹਾਡਾ ਅਪਰਾਧੀ ਹੈ ਪਰ ਜੋ ਕੁਛ ਵਰਤਾਓ ਭੂਤ ਨਾਥ ਨੇ ਸਾਡੇ ਨਾਲ ਕੀਤਾ ਹੈ ਉਸ ਦੇ ਅਸੀਂ ਹਸਾਨ-ਵੰਦ ਹਾਂ ਅਰ ਓਸ ਨੂੰ ਆਪਣਾ ਹਿਤੂ ਸਮਝਦੇ ਹਾਂ।

ਇੰਦਰ ਦੇਵ-ਨਿਰਸੰਦੇਹ !

ਗੋਪਾਲ—ਅਸੀਂ ਇਸ ਦੇ ਹਸਾਨਾਂ ਨਾਲ ਦੱਬੇ ਪਏ ਹਾਂ।

ਦਲੀਪ—ਮੈਂ ਭੀ ਏਹੋ ਸਮਝਦਾ ਹਾਂ ਅਦਭੁਤ ਕੰਮ ਕੀਤੇ ਹਨ ਓਹ ਸਭ ਅਸੀਂ ਕਿ ਭੂਤ ਨਾਬ ਨੇ ਜੋ ਜੋ ਕੁਮਾਰਾਂ ਦੇ ਮੂੰਹੋਂ ਸੁਣ