ਪੰਨਾ:ਚੰਦ੍ਰਕਾਂਤਾ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਪਾਸ ਚਲੇ ਗਏ ਕਿ ਕੀ ਆਪ ਹੀ ਭਤਤ ਸਿੰਘ ਹੋ ਜਿਨਾਂ ਵਲੋਂ ਇੰਦਰ ਜੀਤ ਸਿੰਘ ਨੇ ਸਾਨੂੰ ਨਕਾਬ ਪੋਸ਼ ਬਣਕੇ ਖਬਰ ਦਿੱਤੀ ਸੀ ਇਸ ਦੇ ਉੱਤਰ ਵਿਚ ਜੀ ਹਾਂ ਸੁਣਕੇ ਓਹ ਭਰਤ ਸਿੰਘ ਦੇ ਗਲ ਨੂੰ ਚੰਬੜ ਗਏ। ਉਪਰੰਤ ਉਸ ਦਾ ਹੱਥ ਫੜ ਕੇ . ਗੋਪਾਲ ਸਿੰਘ ਨੇ ਆਪਣੇ ਪਾਸ ਲਿਆ ਬੈਠਾਇਆ ਅਰ ਮਹਾਰਾਜ ਨੂੰ ਕਿਹਾ ਇਨ੍ਹਾਂ ਦੇ ਮਿਲਨ ਨਾਲ ਮੈਨੂੰ ਬੜੀ ਪ੍ਰਸੰਨਤਾ ਹੋਈ ਹੈ, ਬਹੁਤ ਚਿਰ ਤੋਂ ਮੇਰੀ ਆਸ਼ਾ ਸੀ ਕਿ ਕੁਮਾਰ ਤੋਂ ਇਨ੍ਹਾਂ ਬਾਬਤ ਕੁਛ ਪੁਛਾਂ।

ਮਹਾਰਾਜ-ਮਲੂਮ ਹੁੰਦਾ ਹੈ ਕਿ ਇਨ੍ਹਾਂ ਨੂੰ ਭੰ ਦਵੋਗੇ ਨੇ ਕੈਦ ਕੀਤਾ ਹੋਇਆ ਸੀ।

ਭਰਤ-ਜੀ ਹਾਂ | ਆਯਾ ਹੋਣ ਤੇ ਮੈਂ ਆਪਣਾ ਹਾਲ ਬਿਨ੍ਯ ਕਰਾਂਗਾ।

ਇੰਦਰ ਜੀਤ (ਮਹਾਰਾਜ ਨੂੰ) ਤਲਿਸਮ ਦੇ ਅੰਦਰ ਮੈਨੂੰ ਪੰਜ ਕੈਦੀ ਮਿਲੇ ਸਨ ਜਿਨ੍ਹਾਂ ਵਿਚੋਂ ਤਿੰਨ ਤਾਂ ਇਹੋ ਅਰਜਨ ਸਿੰਘ ਭਰਤ ਸਿੰਘ ਅਰ ਦਲੀਪ ਸ਼ਾਹ ਹਨ ਤੇ ਦੋ ਹੋਰ ਹਨ ਜੋ ਏਥੇ ਨਹੀਂ ਸਦੇ ਗਏ, ਦਰੋਗੇ, ਮਾਯਾ ਰਾਣੀ ਆਦਿਕਾਂ ਦੇ ਸੰਬੰਧ ਵਿਚ ਇਨ੍ਹਾਂ ਦੀ ਵਿਯਾ ਸੁਨਣੀ ਭੀ ਜ਼ਰੂਰੀ ਹੈ, ਜਦ ਕੈਦੀਆਂ ਦਾ ਮੁਕੱਦਮਾ ਹੋਵੇਗਾ ਤਾਂ ਦੇਖਣਾ ਜੋ ਇਨ੍ਹਾਂ ਦੀ ਸੂਰਤ ਵੇਖ ਕੇ ਓਹਨਾਂ ਜੋ ਦੀ ਕੀ ਦਸ਼ਾ ਹੁੰਦੀ ਹੈ।

ਮਹਾਰਾਜ-ਓਹ ਦੋਵੇਂ ਕਿਥੇ ਹਨ

ਇੰਦਰ ਜੀਤ-ਓਹ ਏਥੇ ਨਹੀਂ ਹਨ, ਛੁਟੀ ਲੈ ਕੇ ਆਪਣੇ ਘਰ ਗਏ ਹਨ, ਦੋ ਚਾਰ ਦਿਨ ਤੱਕ ਆ ਜਾਣਗੇ। ਭੂਤ-(ਇੰਦਰ ਦੇਵ ਨੂੰ) ਜੇ ਆਯਾ ਹੋਵੇ ਤਾਂ ਕਛ ਪੁਛਾਂ ?


ਦੇਖੋ ਸੰਤਤ ਭਾਗ ੨੦ ਕਾਂਡ ੮ ਕੁਮਾਰ ਦੀ ਚਿੱਠੀ।