ਪੰਨਾ:ਚੰਦ੍ਰਕਾਂਤਾ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਜੀਵਣੀ ਤਾਂ ਫੇਰ ਭੀ ਸੁਣ ਲਵਾਂਗੇ, ਇੰਦਰਜੀਤ ਤੇ ' ਆਨੰਦ ਦੇ ਵਿਆਹ ਦਾ ਪ੍ਰਬੰਧ ਬਹੁਤ ਛੇਤੀ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵਿਘਨ ਨਾ ਪੈ ਜਾਵੇ ।

ਜੀਤ-ਜ਼ਰੂ, ਇਸੇ ਲਈ ਮੈਂ ਕਹਿਦਾ ਹਾਂ ਕਿ ਛੇੜੀ ਜਾਣਾ ਚਾਹੀਦਾ ਹੈ, ਭਰਤ ਸਿੰਘ ਆਦਿਕ ਦਾ ਹਾਲ ਓਥੇ ਹੀ ਸੁਣ ਲਵਾਂਗੇ, ਜਾਂ ਵਿਆਹ ਦੇ ਪਿਛੋਂ ਇਸਤ੍ਰੀਆਂ ਨੂੰ ਭੀ ਏਥੇ ਹੀ ਲੈ ਆਵਾਂਗੇ ਤਾਂ ਕਿ ਓਹ ਭੀ ਏਥੋਂ ਦਾ ਆਨੰਦ ਦੇਖ ਲੈਣ।

ਮਹਾਰਾਜ-ਚੰਗੀ ਗੱਲ ਹੈ, ਪਰ ਇਹ ਦਸੋ ਕਿ ਕਮਲਨੀ ਤੇ ਲਾਡਲੀ ਵਲੋਂ ਤੁਸਾਂ ਕੀ ਸੋਚਿਆ ਹੈ ?

ਜੀਤ-ਓਹਨਾਂ ਵਲੋਂ ਜੋ ਅਪ ਦੀ ਸੰਮਤੀ ਹੈ ਓਹੋ ਮੇਰੀ ਹੈ ਕਿ ਓਹਨਾਂ ਦੋਹਾਂ ਦਾ ਵਿਆਹ ਭੀਕਮਾਰਾਂਦੇ ਨਾਲਕਰਦੇਣਾ ਚਾਹੀਦਾਹੈ। ਮਹਾਰਾਜ-ਇਹੋ ਮਰਜ਼ੀ ਹੈ ਨਾ ?

ਜੀਤ-ਜੀ ਹਾਂ, ਪਰ ਕਿਸ਼ੋਟੀ ਦੇ ਵਿਆਹ ਦੇ ਪਿਛੋਂ, ਕਿਉਂਕਿ ਕਿਸ਼ੋਰੀ ਇਕ ਰਾਜੇ ਦੀ ਧੀ ਹੈ, ਓਸੇ ਦੀ ਸੰਤਾਨ ਗੱਦੀ ਦਾ ਮਾਲਕ ਹੋਣਾ ਚਾਹੀਦਾ ਹੈ, ਜੇ ਕਮਲਨੀ ਨਾਲ ਪਹਿਲਾਂ ਵਿਆਹ ਹੋਵੇਗਾ ਤਾਂ ਓਸੇ ਦਾ ਪਤਰ ਗੱਦੀ ਦਾ ਮਾਲਕ ਸਮਝਿਆ ਜਾਵੇਗਾ, ਇਸੇ ਲਈ ਮੈਂ ਚਾਹੁੰਦਾ ਹਾਂ ਕਿ ਕਿਸ਼ੋਰੀ ਪਟਰਾਣੀ ਬਣਾਈ ਜਾਵੇ।

ਮਹਾਰਾਜ-ਹਾਂ ਠੀਕ ਹੈ, ਏਸੇਤਰਾਂ ਹੋਵੇਗਾ, ਇਸ ਦੇ ਪਿਛੋਂ ਕਮਲਾ ਦਾ ਵਿਆਹ ਭੈਰੋਂ ਸਿੰਘ ਨਾਲ ਤੇ ਤਾਰਾ ਸਿੰਘ ਦਾ ਵਿਆਹ ਇੰਦ੍ਰਾ ਨਾਲ ਕਰ ਦਿੱਤਾ ਜਾਵੇਗਾ

ਜੀਤ-ਜੋ ਆਯਾ !

ਮਹਾਰਾਜ-ਹੱਛਾ ਤਾਂ ਹੁਣ ਇਹੋ ਪੱਕੀ ਕਰਨੀ ਚਾਹੀਏ ਕਿ ਦਲੀਪਸ਼ਾਹ ਤੇ ਭਰਤਸਿੰਘ ਦੀ ਵਿਯਾ ਘਰ ਜਾ ਕੇ ਸੁਣੀ ਜਾਵੇਗੀ।