ਪੰਨਾ:ਚੰਦ੍ਰਕਾਂਤਾ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੫੫)

ਰਹਾਂਗੀ ਅਰ ਜਿਥੋਂ ਤੱਕ ਹੋ ਹਕੇਗਾ ਦਲੀਪ ਸ਼ਾਹ ਨੂੰ ਢੂੰਡਨ ਦਾ ਯਤਨ ਕਰਾਂਗੀ, ਹੁਣ ਸਾਨੂੰ ਇਹ ਘਰ ਛੱਡ ਦੇਣਾ ਚਾਹੀਦਾ ਹੈ ਅਰ ਕਿਤੇ ਅਜੇਹੀ ਥਾਂ ਲੁਕਣਾ ਚਾਹੀਦਾ ਹੈ ਜਿਥੇ ਵੈਰੀਆਂ ਸਾਡਾ ਪਤਾ ਨਾ ਲੱਗੇ। ਛੇਕੜ ਇਸੇਤਰਾਂ ਕੀਤਾ, ਜੋ ਕੁਛ ਰਾਸ ਪੰਜੀ ਸੀ ਓਹ ਲੈ ਕੇ ਅਸੀਂ ਤੁਰ ਪਈਆਂ ਅਰ ਕਾਂਸ਼ੀ ਜੀ ਪਹੁੰਚ ਕੇ ਇਕ ਹਨੇਰੀ ਗਲੀ ਵਿਚ ਭੈੜਾ ਜੇਹਾ ਮਕਾਨ ਲੈ ਕੇ ਰਹਿਣ ਲੱਗ ਪਈਆਂ ਪਰੰਤੂ ਇਸ ਗੱਲ ਦੀ ਟੋਹ ਰੱਖਦੀਆਂ ਸੀ ਕਿ ਦਲੀਪ ਸ਼ਾਹ ਕਿਥੇ ਹੈ, ਜਾਂ ਓਹ ਛੁਟਣ ਤੋਂ ਪਿਛੋਂ ਘਰ ਜਾ ਕੇ ਸਾਨੂੰ ਢੂੰਡਦਾ ਹੈ ਕਿ ਨਹੀਂ, ਏਹੋ ਗੱਲਾਂ ਸੋਚ ਕੇ ਮੈਂ ਕਈ ਵਾਰੀ ਸੂਰਤ ਬਲਦ ਕੇ ਘਰੋਂ ਨਿਕਲੀ ਅਰ ਏਧਰ ਓਧਰ ਫਿਰਦੀ ਰਹੀ, ਸੰਜੋਗ ਨਾਲ ਇਹ ਗੱਲ ਮੇਰੇ ਮਨ ਵਿਚ ਆਈ ਕਿ ਕਿਸੇ ਤਰਾਂ ਆਪਣੇ ਪੁਤਰ ਹਰਰਾਮ ਸਿੰਘ ਨੂੰ ਮਿਲ ਕੇ ਓਸ ਨੂੰ ਆਪਣਾ ਸਾਥੀ ਬਨਾਉਣਾ ਚਾਹੀਦਾ ਹੈ, ਈਸ਼੍ਵਰ ਨੇ ਮੇਰੀ ਇਹ ਮੁਰਾਦ ਪੂਰੀ ਕੀਤੀ, ਜਦ ਮਾਧਵੀ ਇੰਦਰਜੀਤ ਸਿੰਘ ਨੂੰ ਫਸਾ ਕੇ ਲੈ ਗਈ ਅਰ ਉਸਦੇ ਪਿਛੋਂ ਕਿਸ਼ੋਰੀ ਤੇ ਭੀ ਹੱਥ ਫੇਰ ਲਿਆ ਤਦ ਕਮਲਾ ਤੇ ਹਰਨਾਮ ਸਿੰਘ ਦੋਵੇਂ ਕਿਸ਼ੋਰੀ ਦੀ ਖੋਜ ਵਿਚ ਨਿਕਲੇ ਤੇ ਇਕ ਦੂਸਰੇ ਤੋਂ ਵਿਛੜ ਗਏ, ਕਿਸ਼ੋਰੀ ਦੀ ਖੋਜ ਵਿਚ ਹਰਨਾਮ ਸਿੰਘ ਕਾਂਸ਼ੀ ਦੀਆਂ ਗਲੀਆਂ ਵਿਚ ਫਿਰ ਰਿਹਾ ਸੀ, ਜਦ ਓਹ ਮੇਰੀ ਨਜ਼ਰ ਪੈ ਗਿਆ, ਮੈਂ ਉਸਨੂੰ ਸੈਨਤ ਨਾਲ ਪਾਸ ਸੱਦ ਕੇ ਆਪਣਾ ਪਤਾ ਦਸਿਆ, ਉਸਨੂੰ ਮੇਰੇ ਮਿਲਨ ਨਾਲ ਜਿਤਨੀ ਪ੍ਰਸੰਨਤਾ ਹੋਈ ਓਹ ਮੈਂ ਦੱਸ ਨਹੀਂ ਸਕਦੀ, ਉਸਨੂੰ ਮੈਂ ਆਪਣੇ ਘਰ ਲੈ ਆਈ ਅਰ ਸਾਰਾ ਹਾਲ ਸੁਣਾ ਕੇ ਆਪਣੇ ਮਨ ਦੀ ਮਰਜ਼ੀ ਭੀ ਦੱਸੀ ਜਿਸਨੂੰ ਉਸ ਨੇ ਪ੍ਰਵਾਨ ਕੀਤਾ, ਉਸ ਵੇਲੇ ਮੈਂ ਚਾਹੁੰਦੀ ਤਾਂ ਕਮਲਾ ਨੂੰ ਭੀ ਆਪਣੇ ਪਾਸ ਸੱਦ ਲੈਂਦੀ ਪਰ ਨਹੀਂ ਮੈਂ ਉਸਨੂੰ ਕਿਸ਼ੋਰੀ