ਪੰਨਾ:ਚੰਦ੍ਰਕਾਂਤਾ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਦੀ ਸਹਾਇਤਾ ਲਈ ਛੱਡ ਦਿੱਤਾ ਕਿਉਂਕਿ ਮੈਂ ਕਿਸ਼ੋਰੀ ਦਾ ਲੂਣ ਖਾਧਾ ਹੋਇਆ ਭੁਲ ਨਹੀਂ ਸਕਦੀ, ਸੋ ਮੈਂ ਹਰਨਾਮ ਸਿੰਘ ਨੂੰ ਹੀ ਆਪਣੇ ਪਾਸ ਰੱਖਿਆ ਤੇ ਉਸਨੂੰ ਆਪ ਦੇ ਤੇ ਦਲੀਪ ਸ਼ਾਹ ਦੇ ਲੱਭਨ ਦਾ ਭਾਰ ਸੌਂਪ ਕੇ ਆਪ ਚੁਪ ਚਾਪ ਘਰ ਬੈਠ ਰਹੀ, ਬਹੁਤ ਚਿਰ ਤੱਕ ਹਰਨਾਮ ਸਿੰਘ ਏਧਰ ਓਧਰ ਮਾਰਿਆ ੨ ਫਿਰਦਾ ਤੇ ਕਈ ਪ੍ਰਕਾਰ ਦੀਆਂ ਖਬਰਾਂ ਮੈਨੂੰ ਪਚਾਉਂਦਾ ਰਿਹਾ, ਜਦ ਆਪ ਕਮਲਨੀ ਦੇ ਸਾਥੀ ਬਣਕੇ ਉਸਦੇ ਕੰਮ ਲਈ ਚੌਹੀਂ ਪਾਸੀਂ ਫਿਰਨ ਲੱਗੇ ਤਾਂ ਉਸਨੇ ਆਪ ਨੂੰ ਪਛਾਨ ਕੇ ਂ ਇਸ ਗੱਲ ਦੀ ਖਬਰ ਮੈਨੂੰ ਦਿੱਤੀ, ਥੋੜੇ ਹੀ ਚਿਰ ਪਿਛੋਂ ਉਸੇ ਦੀ ਜ਼ਬਾਨੀ ਮਲੂਮ ਹੋਇਆ ਕਿ ਹੁਣ ਆਪ ਨੇਕ-ਨਾਮ ਹੋ ਕੇ ਪਟ ਹੋਣਾ ਚਾਹੁੰਦੇ ਹੋ" ! ਇਹ ਸੁਣਕੇ ਮੈਨੂੰ ਬੜੀ ਪ੍ਰਸੰਨਤਾ ਹੋਈ, ਮੈਂ ਹਰਨਾਮ ਸਿੰਘ ਨੂੰ ਆਖਿਆ ਕਿ ਤੂੰ ਕਿਸੇ ਤਰਾਂ ਰਾਜਾ ਬੀਰੇਂਦ ਸਿੰਘ ਦੇ ਕਿਸੇ ਅੱਯਾਰ ਦਾ ਸ਼ਾਗਿਰਦ ਬਣ ਜਾਹ, ਓਹ ਤਾਰਾ ਸਿੰਘ ਨੂੰ ਮਿਲਿਆ ਅਰ ਉਸਦਾ ਪਿਆਰਾ ਸ਼ਾਗਿਰਦ ਤੇ ਥੋੜੇ ਹੀ ਚਿਰ ਵਿਚ ਪੱਕਾ ਮਿੱਤ੍ਰ ਬਣ ਗਿਆ, ਤਦ ਓਸ ਨੇ ਆਪਣਾ ਸੱਚਾ ੨ ਹਾਲ ਤਾਰਾ ਸਿੰਘ ਨੂੰ ਸੁਣਾਇਆ, ਤਾਰਾ ਸਿੰਘ ਨੇ ਭੀ ਉਸ ਤੇ ਬੜੀ ਦਯਾ ਕੀਤੀ ਅਰ ਉਸਦੀ ਇੱਛਾ ਅਨੁਸਾਰ ਉਸ ਦੇ ਭੇਤ ਨੂੰ ਲੁਕਾਇਆ, ਤਦ ਤੋਂ ਹਰਨਾਮ ਸਿੰਘ ਭੇਸ ਬਦਲ ਕੇ ਤਾਰਾ ਸਿੰਘ ਦਾ ਕੰਮ ਕਰਦਾ ਰਿਹਾ ਤੇ ਮੈਨੂੰ ਭੀ ਆਪ ਦੀ ਪੂਰੀ ੨ ਖਬਰ ਮਿਲਦੀ ਰਹੀ, ਆਪ ਨੂੰ ਸ਼ਾਇਦ ਇਸ ਗੱਲ ਦੀ ਖਬਰ ਨਹੀਂ ਹੋਵੇਗੀ ਕਿ ਤਾਰਾ ਸਿੰਘ ਦੀ ਮਾਂ ਚੰਪਾ ਮੇਰੀ ਭੈਣ ਹੈ, ਓਹ ਮੇਰੇ ਮਾਮੇ ਦੀ ਧੀ ਹੈ। ਸੋ ਜਦ ਤਾਰਾ ਸਿੰਘ ਦੇ ਮੂੰਹੋਂ ਚੰਪਾ ਨੇ ਹਰਨਾਮ ਸਿੰਘ ਦਾ ਹਾਲ ਸੁਣਿਆਂ ਦੇ ਉਸਨੂੰ ਪਤਾ ਲੱਗਾ ਕਿ ਸਾਕਾਂ ਵਿਚ ਇਹ ਮੇਰਾ ਭਣੇਵਾਂ ਹੈ ਤਦ ਉਸ ਨੇ ਭੀ ਇਸ ਤੇ ਦਯਾ ਪ੍ਰਗਟ ਕੀਤੀ ਅਰ