ਪੰਨਾ:ਚੰਦ੍ਰਕਾਂਤਾ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਤੇ ਆਪਦੇ ਰਾਹੀਂ ਹੀ ਦਲੀਪ ਸ਼ਾਹ ਦਾ ਵੈਰੀ ਬਣਾ ਦਿਤਾ ਤੇ ਆਪਦੇ ਰਾਹੀਂ ਹੀ ਦਲੀਪ ਸ਼ਾਹ ਨੂੰ ਫੜ ਮੰਗਵਾਇਆ ।

ਭੂਤ-ਠੀਕ ਹੈ ਮੈਂ ਉਸ ਵੇਲੇ ਬੜਾ ਧੋਖਾ ਖਾਧਾ ਸੀ।

ਸ਼ਾਂਤਾ-ਦਲੀਪ ਸ਼ਾਹ ਨੂੰ ਫੜ ਲੈਣ ਤੇ ਭੀ ਓਹ ਚਿਠੀਆਂ ਦਰੋਗੇ ਦੇ ਹੱਥ ਨਾ ਆਈਆਂ, ਕਿਉਂਕਿ ਓਹ ਦਲੀਪ ਸ਼ਾਹ ਦੀ ਇਸਤ੍ਰੀ ਦੇ ਪਾਸ ਸਨ, ਹੁਣ ਓਹ ਸਭ ਅਸੀਂ ਆਪਣੇ ਨਾਲ ਲਿਆਈਆਂ ਹਾਂ ਤਾਕਿ ਦਰੋਗ ਦੇ ਮੁਕੱਦਮੇ ਵਿਚ ਪੇਸ਼ ਕਰੀਏ। ਭੂਤ-ਹਛਾ ਹੁਣ ਮੇਰੀ ਸ਼ੰਕਾ ਨਵਿਰਤ ਹੋਈ, ਅਰ ਮੈਨੂੰ ਨਿਸਚਾ ਹੋਗਿਆ ਕਿ ਹਰਨਾਮ ਸਿੰਘ ਮੇਰੇ ਵਿਰੁੱਧ ਕੋਈ ਕਾਰਰਵਾਈ ਨਹੀਂ ਕਰੇਗਾ।

ਸ਼ਾਂਤਾ-ਭਲਾ ਓਹ ਅਜੇਹਾ ਕੋਈ ਕੰਮ ਕਰੇਗਾ ਹੀ ਕਿਉਂ ਜਿਸ ਨਾਲ ਆਪਨੂੰ ਕੋਈ ਹਾਨੀ ਪਹੁੰਚੇ ਆਪਦੇ ਮਨ ਵਿਚ ਅਜੇਹੀ ਵਿਚਾਰ ਆਉਣੀ ਹੀ ਨਹੀਂ ਚਾਹੀਦੀ ।

ਇਨਾਂ ਦੋਹਾਂ ਦੀਆਂ ਗੱਲਾਂ ਹੋ ਹੀ ਰਹੀਆਂ ਸਨ ਕਿ ਕਿਸੇ ਦੇ ਆਉਣ ਦਾ ਖੜਾਕ ਹੋਇਆ, ਭੂਤ ਨਾਥ ਨੇ ਪਿਛਾਹਾਂ ਮੁੜਕੇ ਵੇਖਿਆ ਤਾਂ ਨਾਨਕ ਤੇ ਨਜ਼ਰ ਪਈ ਜਦ ਓਹ ਪਾਸ ਆਗਿਆ ਤਾਂ ਭੂਤਨਾਥ ਨੇ ਪੁਛਿਆ ਕਿਉਂ ਕੀ ਗੱਲ ਹੈ ?

ਨਾਨਕ-ਮੇਰੀ ਮਾਂ ਆਪਨੂੰ ਮਿਲਣਾ ਚਾਹੁੰਦੀ ਹੈ।

ਭੂਤ-ਤਾਂ ਏਥੇ ਕਿਉਂ ਨਹੀਂ ਆ ਗਈ ? ਏਥੇ ਕੋਈ ਓਪਰਾ ਤਾਂ ਨਹੀਂ ਬੈਠਾ ਹੋਇਆ।

ਨਾਨਕ-ਇਹ ਤਾਂ ਓਹੋ ਹੀ ਜਾਣੇ।

ਭੂਤ-ਹਛਾ ਜਾਹ ਓਸਨੂੰ ਏਥੇ ਹੀ ਭੇਜ ਦੇਹ।

ਨਾਨਕ-ਬਹੁਤ ਹਛਾ !

ਨਾਨਕ ਚਲਾ ਗਿਆ, ਸ਼ਾਂਤਾ ਨੇ ਭੂਤਨਾਥ ਨੂੰ ਕਿਹਾ ਓਹ