ਪੰਨਾ:ਚੰਦ੍ਰਕਾਂਤਾ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਮਾਣਸ ਨੂੰ ਬਦਨਾਮ ਕਰਨ ਲਈ ਲੋਕੀਂ ਮਰਦੇ ਜਾਂਦੇ ਹਨ।

ਭੂਤ—(ਚੜ੍ਹਦੇ ਗੁਸੇ ਨੂੰ ਦਬ ਕੇ ਹਾਂ ਹਾਂ ! ਓਹ ਵਿਚਾਰੀ ਮੇਰੀ ਨੌਕਰ-ਰਾਣੀ ਕਾਹਨੂੰ ਹੈ ਨੌਕਰ-ਰਾਣੀ ਤਾਂ ਤੂੰ ਹੈਂ ਜੋ ਝਖ ਮਾਰਨ ਓਸ ਦੇ ਘਰ ਗਈ ਸੀ।

ਰਾਮਦੇਈ-(ਅੱਥਰ ਬੰਝਦੀ ੨) ਜੇ ਮੈਂ ਓਸ ਦੇ ਘਰ ਗਈ ਤਾਂ ਕੀ ਪਾਪ ਕੀਤਾ ? ਮੈਂ ਤਾਂ ਅਗੇ ਹੀ ਨਾਨਕ ਨੂੰ ਕਹਿੰਦੀ ਸੀ ਕਿ ਤੂੰ ਜਾ ਕੇ ਪੁਛ ਆ ਫੇਰ ਮੈਂ ਨਨੋਂ ਦੇ ਘਰ ਜਾਵਾਂ ਨਹੀਂ ਤਾਂ ਐਵੇਂ ਗੱਲ ਦਾ ਗਲਾਂਦੜ ਬਣ ਜਾਵੇਗਾ, ਪਰ ਮੁੰਡੇ ਨੇ ਨਾ ਮੰਨਿਆਂ ਤੇ ਛੇਕੜ ਓਹੋ ਗੱਲ ਨਿਕਲੀ, ਬਦਮਾਸ਼ਾਂ ਨੇ ਓਥੇ ਜਾ ਕੇ ਓਸ ਦੀ ਭੀ ਬੇਇੱਜ਼ਤੀ ਕੀਤੀ ਤੇ ਮੈਨੂੰ ਭੀ ਬੁਰੀ ਦਸ਼ਾ ਕਰਕੇ ਏਥੋਂ ਤੱਕ ਘਸੀਟਦੇ ਲੈ ਆਏ ਅਰ ਐਵੇਂ ਝੂਠਾ ਕਲੰਕ ਓਸ ਨੂੰ ਲਾ ਦਿੱਤਾ ਕਿ ਓਹ ਬੇਗਮ ਦੀ ਸਹੇਲੀ ਹੈ, ਇਹ ਕਹਿ ਕੇ ਰਾਮਦੇਈ ਰੋਣ ਲੱਗ ਪਈ ।

ਭੂਤ-ਤੂੰ ਪਹਿਲਾਂ ਭੀ ਕਦੇ ਇਸ ਦੀ ਬਾਬਤ ਕਿਹਾ ਸੀ ਕਿ ਓਹ ਤੇਰੀ ਸਾਕ ਹੈ ? ਜਾਂ ਮੈਥੋਂ ਪੁੱਛਕੇ ਉਸ ਦੇ ਘਰ ਗਈ ਸੀ ? ਰਾਮਦੇਈਂ-ਇਕ ਵਾਰੀ ਗਈ ਹਾਂ ਤਾਂ ਇਹ ਹਾਲ ਹੋਇਆ ਹੈ, ਹੋਰ ਜਾਂਦੀ ਤਾਂ ਪਤਾ ਨਹੀਂ ਜੋ ਕੀ ਹੁੰਦਾ।

ਭੂਤ-ਜੋ ਲੋਕ ਤੈਨੂੰ ਏਥੇ ਲੈ ਆਏ ਹਨ ਓਹ ਬਦਮਾਸ਼ ਸਨ ?

ਰਾਮਦੇਈ-ਬਦਮਾਸ਼ ਤਾਂ ਅਖਾਉਣਗੇ ਹੀ, ਜੋ ਵਿਅਰਥ ਦੂਸਰਿਆਂ ਨੂੰ ਦੁਖ ਦੇਂਦੇ ਹਨ ਓਹੋ ਬਦਮਾਸ਼ ਹੁੰਦੇ ਹਨ, ਨਹੀਂ ਤਾਂ ਹੋਰ ਬਦਮਾਸ਼ਾਂ ਦੇ ਸਿਰ ਸਿੰਗ ਹੁੰਦੇ ਹਨ ? ਤੇਰੀ ਅਕਲ ਉੱਤੇ ਤਾਂ ਪੱਥਰ ਪੈ ਗਏ ਹਨ ਕਿ ਜੋ ਲੋਕ ਤੇਰੀ ਬੇਇੱਜ਼ਤੀ ਤੇ ਬੇਇੱਜ਼ਤੀ ਕਰਦੇ ਹਨ ਤੂੰ ਓਹਨਾਂ ਦੇ ਵਾਸਤੇ ਹੀ ਜਾਨ ਦੇਂਦਾ ਫਿਰਦਾ ਹੈਂ, ਪਤਾ