ਪੰਨਾ:ਚੰਦ੍ਰਕਾਂਤਾ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਨਹੀਂ ਜੋ ਤੈਨੂੰ ਅਜੇਹੀ ਕੀ ਮੁਥਾਜੀ ਪਈ ਹੋਈ ਹੈ।

ਭੂਤ-ਠੀਕ ਠੀਕ ਹੈ ਏਹੋ ਸਲਾਹ ਪੁਛਨ ਲਈ ਤਾਂ ਮੈਂ ਤੈਨੂੰ ਮੈਂ ਏਥੇ ਸਦਿਆ ਹੈ, ਹੁਣ ਜੇ ਤੇਰੀ ਮਰਜ਼ੀ ਹੋਵੇ ਤਾਂ ਮੈਂ ਵੇਖਦਿਆਂ ੨ ਇਨ੍ਹਾਂ ਤੋਂ ਬਦਲਾ ਲੈ ਲਵਾਂਗਾ, ਕੀ ਮੈਂ ਕਿਸੇ ਤੋਂ ਘੱਟ ਹਾਂ ਜੋ ਕਿਸੇ ਤੋਂ ਡਰਾਂ

ਰਾਮਦੇ-ਜ਼ਰ ਬਦਲਾ ਲੈਣਾ ਚਾਹੀਦਾ ਹੈ ਜੇ ਅਜੇਹਾ ਨਾ ਕਰੇਂਗਾ ਤਾਂ ਮੈਂ ਸਮਝਾਂਗੀ ਕਿ ਤੈਥੋਂ ਕਮੀਨਾ ਨਹੀਂ।

ਇਹ ਸੁਣਕੇ ਭੂਤਨਾਥ ਨੂੰ ਬੜਾ ਹੀ ਕ੍ਰੋਧ ਚੜ੍ਹ ਆਇਆ ਪਰ ਫੇਰ ਭੀ ਓਸ ਨੇ ਆਪਣੇ ਕ੍ਰੋਧ ਨੂੰ ਦੱਬ ਕੇ ਕਿਹਾ—ਹੱਛਾ ਹੁਣ ਮੈਂ ਅਜੇਹਾ ਹੀ ਕਰਾਂਗਾ ਪਰ ਇਹ ਦੱਸ ਕਿ ਸ਼ੇਰ ਅਲੀ ਦੀ ਧੀ ‘ਗੌਹਰ ਨਾਲ ਤੇਰਾ ਕੀ ਸਾਕ ਹੈ?

ਦਾਮਦੇਈ- ਉਸ ਮੁਸਲਮਾਨੀ ਨਾਲ ਮੇਰਾ ਕੀ ਸਾਕ ਹੋਣਾ ਹੈ ? ਮੈਂ ਤਾਂ ਕਦੇ ਓਸ ਦੀ ਸੂਰਤ ਭੀ ਨਹੀਂ ਵੇਖੀ।

ਭੂਤ-ਲੋਕ ਕਹਿੰਦੇ ਹਨ ਕਿ ਤੂੰ ਉਸ ਦੇ ਘਰ ਆਉਂਦੀ ਜਾਂਦੀ ਹੈਂ ਅਰ ਤੂੰ ਮੇਰੇ ਬਹੁਤ ਸਾਰੇ ਭੇਤ ਉਸਨੂੰ ਦੱਸ ਦਿਤੇ ਹਨ। ਰਾਮਦੇਈ-ਸਭ ਝੂਠ ! ਜਿਸਤਰਾਂ ਇਹ ਗੱਲਾਂ ਬਨਾਉਣ ਵਾਲੇ ਪਾਜੀ ਤੇ ਚਾਲਾਕ ਹਨ ਤੇਹਾ ਹੀ ਤੂੰ ਸਿੱਧਾ ਤੇ ਸਿੱਧਾ ਤੇ ਮੂਰਖ ਹੈਂ ।

ਹੁਣ ਭੂਬਨਾਥ ਅਪਨੇ ਗੁਸੇ ਨੂੰ ਨਾ ਸਹਾਰ ਸਕਿਆ ਅਰ ਓਸ ਨੇ ਇਕ ਚਪੇੜ ਰਾਮਦੇਈ ਨੂੰ ਅਜਿਹੇ ਜ਼ੋਰ ਦੀ ਮਾਰੀ ਕਿ ਓਹ ਪਠੀ ਹੋ ਕੇ ਲੰਮੀ ਪੈ ਗਈ ਅਰ ਓਸ ਨੂੰ ਚੀਕ ਮਾਰਨ ਦਾ ਭੀ ਹੌਂਸਲਾ ਨਾ ਪਿਆ, ਕੁਛ ਚਿਰ ਪਿਛੋਂ ਓਹ ਉੱਠ ਬੈਠੀ ਅਰ ਭੂਤਨਾਥ ਦਾ ਮੂੰਹ ਦੇਖਣ ਲੱਗ ਪਈ।

ਭੂਤ-ਕਮੀਨੀ, ਨੀਚਣੀ, ਜਿੰਨਾਂ ਲਈ ਮੈਂ ਜਾਣ ਤੱਕ