ਪੰਨਾ:ਚੰਦ੍ਰਕਾਂਤਾ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਦੇਣ ਨੂੰ ਤਿਆਰ ਹਾਂ ਓਹਨਾਂ ਦੀ ਸ਼ਾਨ ਵਿਚ ਤੂੰ ਅਜੇਹੀਆਂ ਗੱਲਾਂ ਆਖਦੀ ਹੈ, ਜੋ ਕਿਸੇ ਓਪਰੇ ਨੂੰ ਭੀ ਨਹੀਂ ਆਖੀਆਂ ਜਾਂਦੀਆਂ ਅਰ ਜਿੰਨਾਂ ਨੂੰ ਮੈਂ ਸੁਣ ਭੀ ਨਹੀਂ ਸਕਦਾ, ਲੈ ਹੁਣ ਸਮਝ ਲੈ ਅਰ ਕੰਨ ਖੋਹਲ ਕੇ ਸੁਣ ਲੈ ਕਿ ਓਹ ਚਿੱਠੀ ਮੈਨੂੰ ਮਿਲ ਗਈ ਹੈ ਜੋ ਚੰਦ ਵਾਲੇ ਦਿਨ ਗੌਹਰ ਦੇ ਘਰ ਮਿਲਨ ਲਈ ਨਨ੍ਹੋਂ ਨੂੰ ਲਿਖੀ ਸੀ ਅਰ ਜਿਸ ਵਿਚ ਤੂੰ ਅਪਨਾ ਪਤਾ ਕਰੌਂਦਾਦੀ ਛਈਆਂ ਛਈਆਂ ਲਿਖਿਆ ਹੈ, ਬੱਸ ਏਨੇ ਵਿਚ ਹੀ ਸਮਝ ਲੈ ਕਿ ਤੇਰਾ ਭੇਤ ਖੁਲ ਗਿਆ ਹੈ ਅਰ ਤੇਰੀ ਸਭ ਕਰਤੂਤ ਸਾਨੂੰ ਮਲੂਮ ਹੋ ਗਈ ਹੈ, ਹੁਣ ਤੇਰਾ ਨਖਰੇ ਨਾਲ਼ ਰੋਣਾ ਤੇ ਗੱਲਾਂ ਬਨਾਉਣੀਆਂ ਸਭ ਵਿਅਰਥ ਹਨ, ਹੁਣ ਮੇਰੇ ਮਨ ਵਿਚ ਤੇਰਾ ਰਤੀ ਭਰ ਪੇਮ ਨਹੀਂ ਰਿਹਾ ਅਰ ਮੈਂ ਤੈਨੂੰ ਇਕ ਕਾਲੀ ਨਾਗਨ ਸਮਝਦਾ ਹਾਂ, ਮੈਨੂੰ ਹੁਣ ਇਸ ਗੱਲ ਦਾ ਬੜਾ ਦੁਖ ਹੈ ਕਿ ਮੈਂ ਏਤਨਾ ਚਿਰ ਤੱਕ ਤੈਨੂੰ ਪਿਆਰ ਕੀਤਾ ਅਤੇ ਇਸ ਗੱਲ ਵੱਲ ਕਛ ਧਿਆਨ ਨਾ ਦਿੱਤਾ ਕਿ ਇਸ ਪ੍ਰੇਮ ਦਾ ਫਲ ਇਕ ਦਿਨ ਭੇੜਾ ਨਿਕਲੇਗਾ, ਮੈਨੂੰ ਇਸ ਗੱਲ ਦਾ ਭੀ ਬੜਾ ਦੁਖ ਹੈ ਕਿ ਤੇਰੇ ਵਰਗੀ ਚੰਡਲਨੀ ਨਾਲ ਪ੍ਰੇਮ ਪਾ ਕੇ ਮੈਂ ਸੱਚੀ ਪ੍ਰੇਮ ਪਾੜ੍ਹੀ ਨੂੰ ਕੁਛ ਦਿੱਤਾ ? ਜਿਸ ਦੀਆਂ ਜੁੱਤੀਆਂ ਦੀ ਰੀਸ ਭੀ ਤੂੰ ਨਹੀਂ ਕਰ ਸਕਦੀ। ਇਸ ਗੱਲ ਦਾ ਭੀ ਰੰਜ ਹੈ ਕਿ ਮੈਂ ਤੈਨੂੰ ਮਾਯਾ ਰਾਣੀ ਜਾਂ ਨਾਗਰ ਦੀ ਕੈਦੋਂ ਛੁਡਾਉਣ ਲਈ ਕੇਹੇ ੨ ਢੰਗ ਕੀਤੇ ਪਰ ਇਸ ਗੱਲ ਦੀ ਕੁਛ ਸੋਚ ਨਾ ਕੀਤੀ ਕਿ ਮੈਂ ਇਸ ਖਈ ਰੋਗ ਨੂੰ ਮੁੜ ਕਿਉਂ ਛਾਤੀ ਨਾਲ ਲਾ ਰਿਹਾ ਹਾਂ, ਇਹ ਗੱਲਾਂ ਤੂੰ ਅਪਨੇ ਵਾਸਤੇ ਹੀ ਨਾ ਸਮਝ ਸਗੋਂ, ਨਾਨਕ ਵਾਸਤੇ ਭੀ ਸਮਝ ਅਰ ਮੇਰੀਆਂ ਅੱਖਾਂ ਦੇ ਅਗੋਂ ਦੂਰ ਹੋ ਜਾਹ ਅਰ ਨਾਨਕ ਨੂੰ ਭੀ ਕਹਿ ਦੇਵੀਂ ਕਿ ਅੱਜ ਤੋਂ ਪਿਛੋਂ ਫੇਰ ਮੇਰੀਆਂ ਅੱਖੀਆਂ ਦੇ ਸਾਹਮਣੇ ਆ ਕੇ ਮੇਰੀਆਂ