ਪੰਨਾ:ਚੰਦ੍ਰਕਾਂਤਾ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਜੁੱਤੀਆਂ ਦਾ ਨਿਸ਼ਾਨਾ ਨਾ ਬਣੇ, ਜੇ ਮੇਰੀ ਪੁਰਾਣੀ ਬੁਧ ਨਾ ਪਲਟ ਗਈ ਹੁੰਦੀ ਅਰ ਜੇ ਮੈਂ ਅੱਜ ਭੀ ਅਗੇ ਵਾਂਗ ਪਾਪ ਨੂੰ ਪਾਪ ਨਾ ਸਮਝਦਾ ਹੁੰਦਾ ਤੇਰੀਆਂ ਗੱਲਾਂ ਸੁਣਕੇ ਤੇਰੀ ਖੱਲ ਲੁਹਾ ਕੇ ਲੂਣ ਮਿਰਚ ਲਵਾ ਦੇਂਦਾ, ਪਰ ਹੱਛਾ ਹੁਣ ਏਹੋ ਆਖਦਾ ਹਾਂ ਕਿ ਜਾਹ ਮੇਰੇ ਅਗੋਂ ਦੂਰ ਹੋ ਜਾਹ ਅਰ ਫੇਰ ਕਦੀ ਮੈਨੂੰ ਆਪਣਾ ਕਾਲਾ ਮੂੰਹ ਨਾ ਵਿਖਾਵੀਂ।

ਰਾਮ ਦੇਈ ਭੂਤਨਾਬ ਦੀਆਂ ਗੱਲਾਂ ਦਾ ਕੁਛ ਉੱਤਰ ਨਾ ਦੇ ਸਕੀ ਅਰ ਓਹ ਆਪਣੀ ਲਿਖੀ ਚਿੱਠੀ ਦਾ ਪੂਰਾ ੨ ਪਤਾ ਸੁਣਕੇ ਉਸਦੀ ਰਹੀ ਸਹੀ ਹੋਸ਼ ਭੀ ਉੱਡ ਗਈ, ਓਹ ਬਥੇਰਾ ਉੱਠਨ ਦਾ ਯਤਨ ਕਰਦੀ ਸੀ, ਪਰੰਤੂ ਉਸ ਦੇ ਪਾਸੋਂ ਉੱਠਿਆ ਨਹੀਂ ਜਾਂਦਾ ਸੀ। ਭੂਤਨਾਥ ਓਥੋਂ ਉੱਠ ਕੇ ਬੰਗਲੇ ਵੱਲ ਚਲਾ ਗਿਆ, ਰਸਤੇ ਵਿਚ ਓਸ ਨੂੰ ਦੇਵੀ ਸਿੰਘ ਮਿਲਿਆ ਜਿਸ ਨੇ ਓਸ ਦਾ ਹੱਥ ਫੜ ਲਿਆ ਅਰਕਿਹਾ ਸ਼ਾਬਾਸ਼ ! ਭੂਤਨਾਥ ਸ਼ਾਬਾਸ਼ ! ਇਸ ਵੇਲੇ ਜੋ ਕੁਛ ਕੀਤਾ ਹੈ ਓਹ ਸੱਚ ਮੁਚ ਬਹਾਦਰ ਆਦਮੀ ਦਾ ਕੰਮ ਹੈ, ਮੈਂ ਲੁਕ ਕੇ ਤੁਹਾਡੀਆਂ ਸਭ ਗੱਲਾਂ ਸੁਣਦਾ ਰਿਹਾ ਹਾਂ ਮੈਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਹੱਛਾ ਜਾਓ ਹੁਣ ਆਪਣੇ ਕਮਰੇ ਵਿਚ ਆਰਾਮ ਕਰੋ ਮੈਂ ਭੀ ਇੰਵ ਪਾਸ ਜਾਂਦਾ ਹਾਂ।

ਪੰਜਵਾਂ ਕਾਂਡ

ਰਾਤ ਪਹਿਰ ਭਰ ਤੋਂ ਵਧੀਕ ਜਾ ਚੁਕੀ ਹੈ, ਇਕ ਸੁੰਦਰ ਸਜੇ ਹੋਏ ਕਮਰੇ ਵਿਚ ਰਾਜਾ ਗੋਪਾਲ ਸਿੰਘ ਅਤੇ ਇੰਦਦੇਵ ਬੈਠੇ ਹੋਏ ਹਨ ਅਰ ਓਹਨਾਂ ਦੇ ਸਾਹਮਣੇ ਹੱਥ ਜੋੜ ਕੇ ਨਾਨਕ ਬੈਠਾ ਹੋਇਆ ਹੈ। ਗੋਪਾਲ ਸਿੰਘ-(ਨਾਨਕ ਨੂੰ) ਠੀਕ ਹੈ ਭਾਵੇਂ ਤੂੰ ਇਹ