ਪੰਨਾ:ਚੰਦ੍ਰਕਾਂਤਾ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੧

ਇੰਦ੍ਦੇਵ-ਓਏ ਨੀਚ ! ਤੈਨੂੰ ਇਹ ਕਹਿੰਦਿਆਂ ਸ਼ਰਮ ਨਹੀਂ ਆਉਂਦੀ ? ਕੀ ਤੂੰ ਏਡਾ ਹੋ ਕੇ ਆਪਣੀ ਮਾਂ ਨੂੰ ਰੋਟੀ ਨਹੀਂ ਦੇ ਸਕਦਾ, ਹੁਣ ਤੈਨੂੰ ਛੇਕੜ ਦੀ ਵਾਰੀ ਆਖਿਆ ਜਾਂਦਾ ਹੈ ਕਿ ਤੂੰ ਸਾਡੇ ਪਾਸੋਂ ਕੋਈ ਆਸ ਨਾ ਰੱਖ ਅਰ ਆਪਣੀ ਮਾਂ ਨੂੰ ਨਾਲ ਲੈ ਕੇ ਚਲਿਆ ਜਾਹ, ਭੂਤਨਾਥ ਨੇ ਭੀ ਮੈਨੂੰ ਏਹੋ ਕਹਾ ਭੇਜਿਆ ਹੈ ।

ਇਹ ਕਹਿ ਕੇ ਇੰਦ ਦੇਵ ਨੇ ਤੌੜੀ ਵਜਾਈ ਅਤੇ ਨਾਲ ਹੀ ਉਸ ਦਾ ਅੱਯਾਰ ਸਰਜੂ ਸਿੰਘ ਅੰਦਰ ਆ ਗਿਆ। ਇੰਦ੍ਰ ਦੇਵ—(ਸਰਜੂ ਨੂੰ) ਭੂਤਨਾਥ ਕਿਥੇ ਹੈ ?

ਸਰਜੂ-ਪੰਜ ਨੰਬਰ ਦੇ ਕਮਰੇ ਵਿਚ ਦੇਵੀ ਸਿੰਘ ਨਾਲ ਗੱਲਾਂ ਕਰ ਰਹੇ ਹਨ।ਓਹ ਦੋਵੇਂ ਏਥੇ ਆਏ ਭੀ ਸਨ ਪਰ ਨਾਨਕ ਨੂੰ ਬੈਠਾ ਵੇਖ ਕੇ ਮੁੜ ਗਏ ਹਨ ।

ਇੰਦ੍ਰ ਦੇਵ-ਹੱਛਾ ਤੂੰ ਜਾ ਕੇ ਓਹਨਾਂ ਨੂੰ ਸੱਦ ਲਿਆ।

ਸਰਜੂ-ਬਹੁਤ ਹੱਛਾ ! ਪਰ ਮੈਨੂੰ ਆਸ਼ਾ ਨਹੀਂ ਕਿ ਓਹ ਨਾਨਕ ਦੇ ਹੁੰਦਿਆਂ ਏਥੇ ਆਉਣ

ਇੰਦ੍ਰ ਦੇਵ-ਹੱਛਾ ਮੈਂ ਆਪ ਜਾਂਦਾ ਹਾਂ।

ਗੋਪਾਲ—ਹਾਂ ਤੁਹਾਡਾ ਜਾਣਾ ਹੀ ਠੀਕ ਹੈ, ਦੇਵੀ ਸਿੰਘ ਜੀ ਨੂੰ ਭੀ ਸੱਦ ਲਿਆਉਣਾ, ਇੰਦਰ ਦੇਵ ਜਾ ਕੇ ਥੋੜੇ ਚਿਰ ਵਿਚ ਹੀ ਭੂਤਨਾਥ ਤੇ ਦੇਵੀ ਸਿੰਘ ਨੂੰ ਨਾਲ ਲੈ ਕੇ ਆ ਪਹੁੰਚਾ।

ਗੋਪਾਲ— ਭੂਤਨਾਥ ਨੂੰ ਕਿਉਂ ਜੀ ! ਆਪ ਏਥੋਂ ਤੱਕ ਆਕੇ ਮੁੜ ਕਿਉਂ ਗਏ ?

ਭੂਤ-ਐਵੇਂ ਹੀ ਮੈਂ ਸੋਚਿਆ ਕਿ ਆਪ ਗੱਲਾਂ ਵਿਚ ਲਗੇ