ਪੰਨਾ:ਚੰਦ੍ਰਕਾਂਤਾ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)

ਵਿਚ ਹੀ ਸਭ ਮੂਰਤਾਂ ਗੁੰਮ ਹੋ ਗਈਆਂ ਤੇ ਕੰਧ ਸਾਫ ਦਿੱਸਣ ਲੱਗ ਪਈ, ਇਸ ਦੇ ਪਿਛੋਂ ਫੇਰ ਕੰਧ ਦਾ ਚਮਕਣਾ ਬੰਦ ਹੋ ਗਿਆ ਤੇ ਸਭ ਪਾਸੇ ਹਨੇਰਾ ਛਾ ਗਿਆ।

ਥੋੜੇ ਚਿਰ ਪਿਛੋਂ ਉਸ ਥੜੇ ਤੇ ਚਾਨਣ ਹੋ ਗਿਆ, ਇਹ ਦੇਖ ਕੇ ਸਭ ਉਸ ਥੜੇ ਵੱਲ ਤੁਰ ਪਏ ਅਰ ਜਦ ਓਸ ਦੇ ਪਾਸ ਪਹੁੰਚੇ ਤਾਂ ਦੇਖਿਆ ਕਿ ਉਸ ਥੜੇ ਦੀ ਛੱਤ ਵਿਚ ਲਗੇ ਹੋਏ ਦਸ ਬਾਰਾਂ ਪੱਥਰ ਦੇ ਟੁਕੜੇ ਬੜੇ ਚਮਕ ਰਹੇ ਹਨ, ਜਿਸ ਨਾਲ ਓਹ ਥੜਾ ਹੀ ਨਹੀਂ ਸਗੋਂ ਸਾਰਾ ਬਾਗ ਜਗ ਮਗ ੨ ਹੋ ਰਿਹਾ ਹੈ ਅਰ ਸੈਂਕੜੇ ਮੂਰਤਾਂ ਉਸ ਥੜੇ ਤੇ ਏਧਰ ਓਧਰ ਫਿਰਦੀਆਂ ਦਿਸਦੀਆਂ ਹਨ ਧਿਆਨ ਕਰਨ ਤੋਂ ਮਲੂਮ ਹੋ ਗਿਆ ਕਿ ਇਹ ਓਹੋ ਮੂਰਤਾਂ ਹਨ ਜੋ ਕੰਧ ਦੇ ਅੰਦਰ ਵੇਖੀਆਂ ਸਨ, ਕੋਈ ਅਚੰਭਾ ਨਹੀਂ ਕਿ ਓਸ ਕੰਧ ਦੇ ਅੰਦਰ ਇਹਨਾਂ ਦਾ ਕੋਸ਼ ਹੋਵੇ ਅਰ ਏਥੇ ਥੜੇ ਤੇ ਆ ਕੇ ਤਮਾਸ਼ਾ ਦਿਖਾਉਂਦੀਆਂ ਹੋਣ।

ਇਸ ਵੇਲੇ ਜਿੰਨੀਆਂ ਮੂਰਤਾਂ ਇਸ ਥੜੇ ਤੇ ਸਨ ਸਭ ਅਰਜਨ ਦੇ ਪੁਤ੍ਰ ਅਭਿਮਨ੍ਯੂ ਦੀ ਲੜਾਈ ਨਾਲ ਸੰਬੰਧ ਰਖਦੀਆਂ ਸਨ, ਜਦ ਓਹਨਾਂ ਮੂਰਤਾਂ ਨੇ ਕੰਮ ਅਰੰਭ ਕੀਤਾ ਤਾਂ ਪੂਰਾ ੨ ਚਿਤ੍ਰ ਅਭਿਮਨ੍ਯੂ ਦੀ ਲੜਾਈ ਦਾ ਅੱਖਾਂ ਅੱਗੇ ਆ ਜਾਂਦਾ ਸੀ ਜਿਸਤਰਾਂ ਕੈਰਵਾਂ ਦੇ ਰਚੇ ਹੋਏ ਹ ਵਿਚ ਫਸ ਕੇ ਬੀਰ ਅਭਿਮਨ੍ਯੂ ਨੇ ਬੀਰਤਾ ਦਿਖਾਈ ਸੀ ਅਰ ਅੰਤ ਵਿਚ ਅਧਰਮ ਨਾਲ ਮਾਰਿਆ ਗਿਆ ਸੀ, ਓਸ ਨੂੰ ਅੱਜ ਨਾਟਕ ਦੇ ਰੂਪ ਵਿਚ ਵੇਖ ਕੇ ਸਭੇ ਹੀ ਪ੍ਰਸੰਨ ਹੋਏ ਤੇ ਬਹੁਤ ਚਿਰ ਤੱਕ ਓਹਨਾਂ ਦੇ ਦਿਲਾਂ ਤੇ ਇਸ ਦਾ ਪ੍ਰਭਾਵ ਰਿਹਾ।

ਇਸ ਤਮਾਸ਼ੇ ਦਾ ਹਾਲ ਅਸੀਂ ਪੂਰਾ ੨ ਨਹੀਂ ਲਿਖਣਾ ਚਾਹੁੰਦੇ ਕਿਉਂਕਿ ਮਹਾਂ ਭਾਰਤ ਦਾ ਪ੍ਰਸੰਗ ਪ੍ਰਸਿੱਧ ਹੈ, ਇਹ