ਪੰਨਾ:ਚੰਦ੍ਰਕਾਂਤਾ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

(੧) ਇਸ ਤਲਿਸਮੀ ਇਮਾਰਤ ਦੇ ਇਰਦ ਗਿਰਦ ਜਿਨ੍ਹਾਂ ਪ੍ਰਾਹੁਣਿਆਂ ਦੇ ਡੇਰੇ ਹਨ, ਓਹਨਾਂ ਨੂੰ ਕਿਸੇ ਪ੍ਰਕਾਰ ਦਾ ਔਖ ਤਾਂ ਨਹੀਂ ਹੈ ਜਾਂ ਉਨ੍ਹਾਂ ਨੂੰ ਲੋੜਵੰਦੀਆਂ ਚੀਜ਼ਾਂ ਮਿਲਨ ਵਿਚ ਢਿੱਲ ਤਾਂ ਨਹੀਂ ਹੁੰਦੀ, ਇਨ੍ਹਾਂ ਗੱਲਾਂ ਦਾ ਪਤਾ ਲੈਂਦੇ ਰਹਿਣ ਦਾ ਕੰਮਭੂਤਨਾਥ ਨੂੰ ਹੀ ਸੌਂਪਿਆਂ ਗਿਆ। (੨) ਮੋਦੀ, ਬਾਣੀਏਂ, ਹਲਵਾਈ ਆਦਿਕ ਕਿਸੇ ਪਾਸੋਂ ਕਿਸੇ ਚੀਜ਼ ਦਾ ਮੂਲ ਤਾਂ ਨਹੀਂ ਲੈਂਦੇ, ਇਸ ਗੱਲ ਦੀ ਖੋਜ ਕਰਨ ਲਈ ਤਾਰਾ ਨਾਰਾਇਣ ਅੱਯਾਰ ਲਗਾਇਆ ਗਿਆ। (੩) ਰਸਦ ਆਦਿਕ ਦੇ ਕੰਮ ਵਿਚ ਕੁਛ ਗੜ ਬੜ ਤਾਂ ਨਹੀਂ ਹੁੰਦੀ ਜਾਂ ਕੋਈ ਚੁਰਾਉਂਦਾ ਤਾਂ ਨਹੀਂ, ਇਹ ਸਭ ਪ੍ਰਬੰਧ ਚੂਨੀ ਲਾਲ ਦੇ ਸਪੁਰਦ ਕੀਤਾ ਗਿਆ। (੪) ਚੁਨਾਰ ਗੜ ਤੋਂ ਇਸ ਤਲਿਸਮੀ ਮਕਾਨ ਤੱਕ ਦੀ ਸੜਕ ਦੇ ਸਜਾਉਣ ਦਾ ਕੰਮ ਪੰਨਾ : ਲਾਲ ਤੇ ਪੰਡਤ ਬਦਰੀਨਾਥ ਸੌਂਪਿਆ ਗਿਆ। (੫) ਚੁਨਾਰਗੜ ਵਿਚ ਬਾਹਰੋਂ ਸੱਦੇ ਹੋਏ ਪ੍ਰਾਹੁਣਿਆਂ ਦੀ ਖਾਤਰਦਾਰੀ ਤੇ ਓਹਨਾਂ ਦੇ ਪੂਜਾ ਪਾਠ ਦਾ ਪ੍ਰਬੰਧ ਪੰਡਤ ਜਗਨ ਨਾਥ ਜੋਤਸ਼ੀ ਜੀ ਦੇ ਹਵਾਲੇ ਹੋਇਆ । (੬) ਜੰਞ ਦੀ ਯਜਾਵਟ, ਜਲਸੇ ਤੇ ਜੰਞ ਵਾਲੀ ਜਗ੍ਹਾ ਦੀ ਸਜਾਵਟ ਦਾ ਭਾਰ ਤੇਜ ਸਿੰਘ ਜੀ ਦੇ ਸਿਰ ਪਿਆ। (੭) ਆਤਸ਼ ਬਾਜ਼ੀ, ਤਮਾਸ਼ੇ ਦੇ ਨਾਲ ਹੀ ਇਕ ਓਹੋ ਜੇਹਾ ਮਕਾਨ ਬਨਾਉਣ ਦਾ ਕੰਮ ਇੰਦਰ ਦੇਵ ਜੀ ਨੂੰ ਦਿੱਤਾ ਗਿਆ, ਜੇਹੇ ਮਕਾਨ ਦੇ ਅੰਦਰ ਇੰਦਰਜੀਤ ਸਿੰਘ ਆਦਿਕ ਇਕ ਵਾਰੀ ਹੱਸਦੇ ੨ ਛਾਲਾਂ ਮਾਰ ਗਏ ਸਨ ਤੇ ਜਿਸ ਦਾ ਭੇਤ ਅਜੇ ਤੱਕ ਨਹੀਂ