ਪੰਨਾ:ਚੰਦ੍ਰਕਾਂਤਾ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

ਖੋਲ੍ਹਿਆ ਗਿਆ ਸੀ। ਡੇਰੇ ਤੇ ਕਿ (੮) ਪੰਨਾ ਲਾਲ ਆਦਿਕ ਦੀ ਥਾਂ ਰਣਜੀਰ ਸਿੰਘ ਜੀ ਦੇ ਕਾਮਨੀ ਦੀ ਰਾਖੀ ਦਾ ਕੰਮ ਦੇਵੀ ਸਿੰਘ ਜੀ ਦੇ ਸਪੁਰਦ ਹੋਇਆ । (੯) ਵਿਆਹ ਸੰਬੰਧੀ ਖਰਚ ਦੀ ਰੋਕੜ ਗੋਪਾਲ ਸਿੰਘ ਦੇ ਹੱਥ ਦਿੱਤੀ ਗਈ । (੧੦) ਕੁਮਾਰਾਂ ਦੇ ਨਾਲ ਰਹਿ ਕੇ ਵਿਆਹ ਸੰਬੰਧੀ ਸ਼ਾਨ ਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਭੈਰੋਂ ਸਿੰਘ ਤੇ ਤਾਰਾ ਸਿੰਘ ਛਡੇ ਗਏ। (੧੧) ਹਰਨਾਮ ਸਿੰਘ ਨੂੰ ਆਪਣੇ ਨਾਲ ਲੈ ਕੇ ਜੀਤ ਸਿੰਘ ਜੀ ਨੇ ਇਹ ਕੰਮ ਆਪਣੇ ਜ਼ਿੰਮੇ ਲਿਆ ਕਿ ਹਰ ਇਕ ਕੰਮ ਦੀ ਨਿਗਰਾਨੀ ਦੇ ਬਿਨਾਂ ਕੈਦੀਆਂ ਨੂੰ ਭੀ ਕਿਸੇ ਉਚਿਤ ਢੰਗ ਨਾਲ ਇਸ ਵਿਵਾਹ ਦੇ ਉਤਸ਼ਵ ਦਾ ਤਮਾਸ਼ਾ ਵਿਖਾ ਦੇਵਾਂਗੇ ਤਾਂ ਕਿ ਓਹ ਭੀ ਵੇਖ ਲੈਣ ਕਿ ਜਿਸ ਕੰਮ ਵਿਚ ਅਸੀਂ ਵਿਘਨ ਪਾ ਰਹੇ ਸਾਂ ਓਹ ਕਿਸਤਰਾਂ ਪ੍ਰਸੰਨਤਾ ਨਾਲ ਹੋ ਰਿਹਾ ਹੈ ਅਰ ਲੋਕ ਭੀ ਵੇਖ ਲੈਣ ਕਿ ਦੁਸ਼ਟ ਪਾਪੀ ਲੂਣ ਹੈ ਹਰਾਮੀ ਏਹੋ ਕੈਦੀ ਹਨ । ਇਨਾਂ ਸਭਨਾਂ ਨੂੰ ਹੋਰ ਕਰਿੰਦੇ ਭੀ ਬਹੁਤ ਦਿਤੇ ਗਏ ਸਨ, ਸਭ ਲੋਕ ਆਪੋ ਆਪਣਾ ਕੰਮ ਲੱਗ ਪਏ। ਬੜੀ ਚੰਗੀ ਤਰਾਂ ਕਰਨ ਹੁਣ ਅਸੀਂ ਥੋੜਾ ਜੇਹਾ ਹਾਲ ਕੌਰ ਇੰਦਰਜੀਤ ਸਿੰਘ ਦਾ ਲਿਖਦੇ ਹਾਂ ਜਿਸ ਨੂੰ ਇਹ ਦੁਖ ਹੈ ਕਿ ਕਮਲਨੀ ਦਾ ਵਿਆਹ ਕਿਸੇ ਹੋਰ ਨਾਲ ਹੋ ਗਿਆ ਤੇ ਅਸੀਂ ਮੂੰਹ ਵੇਖਦੇ ਆਸ਼ਾ ਵਿਚ ਹੀ *ਦੇਖੋ ਸੰਤਤ ਭਾਗ ਪੰਜਵਾਂ ਕਾਂਡ ੪ ।