ਪੰਨਾ:ਚੰਦ੍ਰਕਾਂਤਾ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਇੰਦ੍ਹੀਤ-ਹਾਂ ਗੱਲ ਹੀ ਏਹੋ ਹੈ । (ਮੁਸਕਰਾਕੇ) ਪਰ ਅਜ ਤੂੰ ਭੀ ਪਾਗਲਾਂ ਵਾਲੀਆਂ ਗਲਾਂ ਕਰਦਾ ਹੈ ਭੈਰੋਂ—(ਹੱਸਕੇ) ਤਾਂ ਇਹ ਨਹੀਂ ਕਹਿੰਦੇ ਕਿ ਆਪ ਦੋਹੀਂ ਹਥੀਂ ਲੱਡੂ ਚਾਹੁੰਦੇ ਸੀ । ਆਪ ਇਸ ਗੱਲ ਨੂੰ ਇਤਨੇ ਦਿਨ ਲੁਕਾਈ ਕਿਉਂ ਰਹੇ ?

ਇੰਦ੍ਹੀਤ-ਇਸ ਗੱਲ ਦੀ ਕੀ ਆਸ਼ਾ ਸੀ ਕਿ ਗੁੰਮ ਝੁੰਮ ਹੀ ਉਸਦਾ ਵਿਆਹ ਹੋ ਜਾਵੇਗਾ

ਭੈਰੋਂ-ਹੱਛਾ ਹੁਣ ਜੋ ਕੁਛ ਹੋਣਾ ਸੀ ਹੋਗਿਆ ਹੁਣ ਆਪਨੂੰ ਇਸ ਗੱਲ ਦਾ ਕੁਛ ਧਿਆਨ ਨਹੀਂ ਕਰਨਾ ਚਾਹੀਦਾ, ਇਸਦੇ ਬਿਨਾਂ ਕਿਸ਼ੋਰੀ ਭੀ ਕਦੋਂ ਇਸ ਗੱਲ ਨੂੰ ਮੰਨਦੀ ਸਗੋਂ ਰੋਜ਼ ਰੋਜ਼ ਦਾ ਝਗੜਾ ਹੋ ਜਾਂਦਾ।

ਇੰਤ-ਨਹੀਂ ਕਿਸ਼ੋਰੀ ਤੋਂ ਮੈਨੂੰ ਅਜਿਹੀ ਆਬਾ ਨਹੀਂ ਹੈ ਹੱਛਾ ਹੁਣ ਇਸ ਵਲੋਂ ਕੁਛ ਕਹਿਣਾ ਹੀ ਵਿਅਰਥ ਹੈ ਅਰ ਮੈਨੂੰ ਇਸ ਗੱਲ ਦਾ ਰੰਜ ਜ਼ਰੂਰ ਹੈ, ਹੱਛਾ ਹੁਣ ਇਹ ਦੱਸ ਕਿ ਤੂੰ ਓਸਨੂੰ ਵੇਖਿਆ ਹੈ ਜਿਸਦੇ ਨਾਲ ਕਮਲਨੀ ਦਾ ਵਿਆਹ ਹੋਯਾ ਹੈ ? ਭੈਰੋਂ-ਕਈ ਵਾਰੀ ਮੈਂ ਤਾਂ ਓਨਾਂ ਨਾਲ ਬਹੁਤ ਵਾਰੀ ਗੱਲ ਬਾਤ ਕਰ ਚੁਕਾ ਹਾਂ ।

ਇੰਦ੍ਹੀਤ-ਕਿਸਤਰਾਂ ਦਾ ਹੈ ?

ਭੈਰੋਂ-ਬੜਾ ਬਹਾਦਰ, ਵਿਦਵਾਨ, ਪੰਡਤ, ਦਲੇਰ, ਹਸਮੁਖ ਤੇ ਸੋਹਣਾ ਹੈ, ਵਿਆਹ ਤੇ ਆਵੇਗਾ ਹੀ ਆਪ ਦੇਖ ਲੈਣਾ, ਕੀ ਆਪਨੇ ਕਮਲਨੀ ਨਾਲ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਕੀਤੀ ?

ਇੰਜੀਤ—ਹੁਣ ਤਾਂ ਨਹੀਂ ਤਲਿਸਮ ਵਿਚ ਜਾਣ ਤੋਂ ਪਹਿਲਾਂ ਗੱਲ ਬਾਤ ਹੋਈ ਸੀ, ਉਸਨੇ ਆਪ ਮੈਨੂੰ ਸੱਦਕੇ ਇਹ