ਪੰਨਾ:ਚੰਦ੍ਰਕਾਂਤਾ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)

ਕੀ ਹੋਵੇਗਾ ਕਿ ਚੁਪ ਚਾਪ ਦੂਸਰੇ ਨਾਲ ਵਿਆਹ ਕਰ ਲਿਆ ਤੇ ਇਨ੍ਹਾਂ ਨੂੰ ਠੁਠ ਵਿਖਾ ਛੜਿਆ, ਹੁਣ ਤੁਹਾਨੂੰ ਗਾਲਾਂ ਨਾ ਕੱਢਣ ਤਾਂ ਹੋਰ ਕੀ ਕਰਨ।

ਕਮਲਨੀ-(ਮਸਕ਼ਾਉਂਦੀ ਹੋਈ) ਆਪ ਦੀ ਭੀ ਏਹੋ ਮਰਜ਼ੀ ਹੈ ?

ਭੈਰੋਂ-ਜ਼ਰੂਰ !

ਕਮਲਨੀ-ਤਾਂ ਵਿਚਾਰੀ ਕਿਸ਼ੋਰੀ ਨਾਲ ਆਪ ਚੰਗਾ ਵਰਤਾਓ ਕਰਦੇ ਹੋ |

ਭੈਰੋਂ-ਇਸ ਦਾ ਦੋਸ਼ ਤਾਂ ਕੁਮਾਰ ਉੱਪਰ ਲੱਗ ਸਕਦਾ ਹੈ। ਕਮਲਨੀ-ਹਾਂ ਜੀ ਮਰਦਾਂ ਦਾਮ ਜੋ ਚਾਹੇ ਸੋ ਕਰ ਵਿਖਾਵੇ, ਮੈਂ ਭੈਣ ਕਿਸ਼ੋਰੀ ਨੂੰ ਜ਼ਰੂਰ ਇਹ ਗੱਲ ਦੱਸਾਂਗੀ।

ਭੈਰੋਂ-ਤਦ ਤਾਂ ਇਕ ਹੋਰ ਹਸਾਨ ਚੜ੍ਹਾਓਗੀ।

ਇੰਦਰਜੀਤ- ਭੈਰੋਂ ਨੂੰ) ਤੂੰ ਤਾਂ ਐਵੇਂ ਨਿਕੰਮੀ ਛੇੜ ਛਾੜ ਕਰ ਰਿਹਾ ਹੈਂ, ਹੁਣ ਇਨ੍ਹਾਂ ਗੱਲਾਂ ਤੋਂ ਕੀ ਲਾਭ ਭੈਰੋਂ-ਵਿਆਹਾਂ ਢੰਗਾਂ ਵਿਚ ਅਜੇਹੀਆਂ ਗੱਲਾਂ ਹੋਇਆ ਹੀ ਕਰਦੀਆਂ ਹਨ।

ਇੰਦਰਜੀਤ-ਤੇਰਾ ਸਿਰ ਹੋਇਆ ਕਰਦਾ ਹੈ, (ਕਮਲਨੀ ਨੂੰ) ਹੱਛਾ ↑ ਹੁਣ ਇਹ ਦਸੋ ਕਿ ਇਸ ਵੇਲੇ ਮੈਨੂੰ ਕਿਉਂ ਯਾਦ ਕੀਤਾ ਗਿਆ ਹੈ ?

ਕਮਲਨੀ- ਹਰੇ ਰਾਮ | ਕੀ ਹੁਣ ਮੈਂ ਅਜੇਹੀ ਭੈੜੀ ਹੋ ਗਈ ਹਾਂ ਕਿ ਮੈਨੂੰ ਮਿਲਨਾ ਭੀ ਬੁਰਾ ਮਲੂਮ ਹੁੰਦਾ ਹੈ।

ਇੰਦਰਜੀਤ-ਨਹੀਂ ਨਹੀਂ, ਜੇ ਮਿਲਨਾ ਬੁਰਾ ਮਲੂਮ ਹੁੰਦਾ ਤਾਂ ਮੈਂ ਏਥੇ ਆਉਂਦਾ ਹੀ ਕਿਉਂ ? ਇਹ ਪੁਛਦਾ ਹਾਂ ਕਿ ਛੇਕੜ ਕੋਈ ਕੰਮ ਭੀ ਹੈ ਕਿ........