ਪੰਨਾ:ਚੰਦ੍ਰਕਾਂਤਾ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਕਮਲਨੀ-ਤਾਂ ਮੈਂ ਭੀ ਆਪ ਦੀ ਆਯਾ ਦੇ ਵਿਰੁੱਧ ਕੁਛ ਨਹੀਂ ਕਰਾਂਗੀ। ਇੰਦਰਜੀਤ—(ਭੈਰੋਂ ਨੂੰ) ਇਸ ਦੀਆਂ ਗੱਲਾਂ ਦਾ ਰੰਗ ਢੰਗ ਵੇਖਦਾ ਹੈਂ । ਭੈਰੋਂ-ਵਿਆਹ ਹੋ ਜਾਣ ਤੇ ਭੀ ਇਹ ਆਪ ਨੂੰ ਨਹੀਂ ਛੱਡਨਾ ਚਾਹੁੰਦੀ ਤਾਂ ਮੈਂ ਕੀ ਕਹਾਂ ? ਕਮਲਨੀ-ਹੱਛਾ ? ਮੈਨੂੰ ਇਕ ਜ਼ਰੂਰ ਦੇਵੋ। ਇੰਦਰਜੀਤ-ਓਹ ਕਾਹਦੀ ? ਗੱਲ ਦੀ ਆਗਯਾ ਤਾਂ ਕਮਲਨੀ-ਮੈਂ ਆਪ ਦੇ ਵਿਆਹ ਵਿਚ ਆਪ ਨਾਲ ਇਕ ਅਨੋਖਾ ਠੱਠਾ ਕਰਨਾ ਚਾਹੁੰਦੀ ਹਾਂ। ਇੰਦਰਜੀਤ-ਓਹ ਕੇਹਾ ਠੱਠਾ ਹੋਵੇਗਾ ? ਕਮਲਨੀ-ਜੇ ਇਹ ਦੱਸ ਦੇਵਾਂ ਤਾਂ ਉਸ ਦਾ ਅਨੰਦ ਹੀ ਕੀ ਰਹੇਗਾ ? ਬੱਸ ਆਪ ਇਹ ਕਹਿ ਦੇਵੋ ਕਿ ਉਸ ਮਖੌਲ ਨਾਲ ਆਪ ਗੁਸੇ ਨਹੀਂ ਹੋਵੋਗੇ ਭਾਵੇਂ ਓਹ ਕੇਹਾ ਭੈੜਾ ਹੋਵੇ। ਇੰਦ੍ਰੀਤ-(ਕੁਛ ਸੋਚ ਕੇ) ਹੱਛਾ ਮੈਂ ਗੁਸੇ ਨਹੀਂ ਹੋਵਾਂਗਾ। ਇਸ ਦੇ ਪਿਛੋਂ ਕੁਛ ਚਿਰ ਹੋਰ ਹਾਸੇ ਠੱਠੇ ਦੀਆਂ ਗੱਲਾਂ ਕਰਕੇ ਸਭ ਉੱਠ ਕੇ ਆਪੋ ਆਪਣੇ ਟਿਕਾਣੇ ਚਲੇ ਗਏ। ਨੌਵਾਂ ਕਾਂਡ ਵਿਆਹ ਦੀ ਤਿਆਰੀ ਤੇ ਹਾਸੇ ਖੁਸ਼ੀ ਵਿਚ ਹੀ ਕਈ ਸਾਡੇ ਬੀਤ ਗਏ, ਕਿਸੇ ਨੂੰ ਕੁਛ ਪਤਾ ਨਾ ਲੱਗਾ, ਹਾਂ ਕੌਰ ਇੰਜੀਤ