ਪੰਨਾ:ਚੰਦ੍ਰਕਾਂਤਾ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

ਦੇ ਪਾਸ ਬੈਠੀ ਹੋਈ ਕੁਛ ਲਿਖ ਰਹੀ ਸੀ, ਸ਼ਾਇਦ ਉਸਨੂੰ ਕੁਛ ਪਤਾ ਨਹੀਂ ਸੀ ਕਿ ਮੈਨੂੰ ਕੋਈ ਦੇਖ ਰਿਹਾ ਹੈ।

ਅੰਦਰ ਲਾਡਲੀ ਨੂੰ ਕੱਲਿਆਂ ਵੇਖ ਕੇ ਆਨੰਦ ਸਿੰਘ ਨਿਧੜਕ ਕਮਰੇ ਦੇ ਅੰਦਰ ਚਲਾ ਗਿਆ, ਪੈਰਾਂ ਦਾ ਖੜਾਕ ਸੁਣਦਿਆਂ ਹੀ ਲਾਡਲੀ ਡੁੱਬਕੀ ਤੇ ਆਨੰਦ ਸਿੰਘ ਨੂੰ ਆਪਣੇ ਵੱਲ ਆਉਂਦੇ ਵੇਖ ਕੇ ਉੱਠ ਖਲੋਤੀ ਅਰ ਪ੍ਰਨਾਮ ਕਰਕੇ ਸਫ਼ਾਉਂਦੀ ਹੋਈ ਬੋਲੀ:-ਆਪ ਨੇ ਬੂਹਾ ਕਿਸਤਰਾਂ ਖੋਹਲ ਲਿਆ ? ਆਨੰਦ-ਕਿਸੇ ਢੰਗ ਨਾਲ ! ਲਾਡਲੀ-ਅੱਜ ਤੋਂ ਪਹਿਲਾਂ ਇਹ ਢੰਗ ਯਾਦ ਨਹੀਂ ਸੀ ? ਮਲੂਮ ਹੁੰਦਾ ਹੈ ਕਿ ਕਿਸੇ ਦਾਸੀ ਨੇ ਸਫਾਈ ਕਰਨ ਲਈ ਖੋਲਿਆ ਸੀ ਜੋ ਬੰਦ ਕਰਨਾ ਭੁਲ ਗਈ ਹੈ।

ਆਨੰਦ – ਹੱਛਾ ਜੇ ਇਸੇ ਤਰਾਂ ਭੀ ਹੋਵੇ ਤਾਂ ਕੀ ਹਰਜ ਹੈ ? ਲਾਡਲੀ—ਨਹੀਂ ਹਰਜ ਕੀ ਹੈ, ਮੈਂ ਤਾਂ ਆਪ ਆਪ ਨੂੰ ਮਿਲਨਾ ਚਾਹੁੰਦੀ ਸੀ ਪਰ ਲਾਚਾਰੀ,,

ਆਨੰਦ-ਲਾਚਾਰੀ ਕੇਹੀ ? ਕੀ ਕਿਸੇ ਨੇ ਮਨ੍ਹੇ ਕੀਤਾ ਸੀ ? ਲਾਡਲੀ-ਮਨੇ ਕੀਤਾ ਹੀ ਸਮਝੋ, ਜਦ ਮੇਰੀ ਭੈਣ ਕਮਲਨੀ ਨੇ ਜ਼ੋਰ ਨਾਲ ਮੈਨੂੰ ਕਿਹਾ ਕਿ ਜਾਂ ਤਾਂ ਤੂੰ ਮੇਰੀ ਇੱਛਾ ਅਨੁਸਾਰ ਵਿਆਹ ਕਰਾ ਲੈ ਤੇ ਜਾਂ ਇਸ ਗੱਲ ਦੀ ਸੌਂਹ ਖਾਹ ਕਿ ਸਾਰੀ ਉਮਰ ਕਿਸੇ ਓਪਰੇ ਆਦਮੀ ਨਾਲ ਕਦੀ ਗੱਲ ਬਾਤ ਨਹੀਂ ਕਰਾਂਗੀ । ਅਨੰਦ ਨੇ ਲਾਡਲੀ ਵੱਲ ਦੇਖਕੇ ਕਿਹਾ ਇਸਦਾ ਕੀਅਰਥ ਨੂੰ ਲਾਡਲੀ-ਜਿਸ ਵੇਲੇ ਕਮਲਨੀ ਦਾ ਵਿਆਹ ਹੋਣ ਲੱਗਾ ਸੀ ਉਸ ਵੇਲੇ ਭੀ ਲੋਕਾਂ ਨੇ ਮੇਰੇ ਉੱਪਰ ਬਹੁਤ ਜ਼ੋਰ ਪਾਇਆ ਕਿ