ਪੰਨਾ:ਚੰਦ੍ਰ ਗੁਪਤ ਮੌਰਯਾ.pdf/106

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਫੈਸਲਾ ਕੀਤਾ ਹੋਇਐ ਤੇ ਇਹ ਅਟੱਲ ਏ। ਅਸਾਂ ਇਹਨਾਂ
ਨੂੰ ਸਜ਼ਾ ਦੇਣੀ ਏਂ ਤੇ ਜ਼ਰੂਰ ਦੇਣੀ ਏਂ। ਮੁੜਣਾ ਕਦੀ ਨਹੀਂ।
ਸਾਡੀ ਕੌਮ ਦੀ ਬੜੀ ਬੇਇਜ਼ਤੀ ਹੋਈ ਏ।
ਬਾਦਸ਼ਾਹ--ਦਸੋ ਪਈ ਸਾਰੇ ਕੀਹ ਸਲਾਹ ਜੇ?
ਸਾਰੇ--ਲੜਾਈ, ਲੜਾਈ, ਲੜਾਈ।

 

ਸੀਨ ਪੰਜਵਾਂ(ਪਾਰਥੀਆਂ ਦੇ ਸ਼ਾਹੀ ਮਹੱਲ ਦੀ ਗੁਲਾਬ ਕਿਆਰੀ।
ਸੀਤਾ ਤੇ ਸ਼ੈਹਜ਼ਾਦੀ ਹੈਲਣ ਕੰਢੇ ਤੇ ਟੈਹਲ ਰਹੀਆਂ ਨੇ

ਹੈਲਣ--ਮੈਨੂੰ ਏਸ ਕਿਆਰੀ ਨਾਲ ਬੜਾ ਪਿਆਰ ਏ, ਸੀਤਾ, ਬੌਹਤਾ
ਵੇਲਾ ਮੈਂ ਏਥੇ ਈ ਰਹਿਨੀਆਂ।
ਸੀਤਾ--ਗੁਲਾਬ ਦਾ ਫੁਲ ਜੂ ਹੋਈਯੋਂ। ਅਪਣੀ ਜਿਨਸ ਹਰ ਇਕ ਨੂੰ
ਚੰਗੀ ਲਗਦੀ ਏ।
ਸ਼. ਹੈਲਣ--ਗੁਲਾਬ ਦਾ ਫੁਲ ਤੇ ਤੂੰ ਪਈ ਜਾਪਣੀਂ ਏਂ। ਮੈਂ ਤੇ
ਕੰਡਾਵਾਂ ਕੰਡਿਆਂ ਦਾ ਵੀ ਤੇ ਫੁੱਲਾਂ ਨਾਲ ਜੋੜ ਹੋਂਦਾ ਈ ਏ ਨਾਂ?}}
ਸੀਤਾ--ਮੈਂ ਅਜ ਮੁੜ ਜਾਣੈ। ਵੀਰ ਉਡੀਕਦਾ ਹੋਵੇਗਾ।

-੮੯-