ਪੰਨਾ:ਚੰਦ੍ਰ ਗੁਪਤ ਮੌਰਯਾ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਹੈਲਣ--ਸੀਤਾ ਭੈਣ, ਤੇਰੀ ਭਾਬੀ ਵੀ ਤੇਰੇ ਵਾਂਙ ਈ ਸੋਹਣੀ ਏਂ?
ਸੀਤਾ--ਮੇਰੇ ਨਾਲੋਂ ਕਈ ਗੁਣਾਂ ਵਧ।
ਹੈਲਣ--ਓਹਦਾ ਨਾਂ ਕੀਹ ਏ?
ਸੀਤਾ--ਮੇਨੂੰ ਕੀਹ ਪਤਾ? ਮੇਰਾ ਵੱਸ ਚੱਲੇ ਤੇ ਓਹਦਾ ਨਾਂ ਹੋਵੇ
ਹੈਲਣ।
ਹੈਲਣ--ਮੈਂ ਤੇ ਵਿਆਹ ਈ ਨਹੀਂ ਕਰਣਾਂ। ਮੇਰੀ ਤੇ ਗੱਲ ਈ
ਛਡ ਖਾਂ।
ਸੀਤਾ--ਵਿਆਹ ਤੇ ਮੇਰੇ ਵੀਰ ਵੀ ਨਹੀਂ ਕਰਣਾਂ ਏਸੇ ਲਈ ਤੇ ਮੇਨੂੰ
ਜਾਪਦੈ ਪਿਆ ਕਿ ਤੁਸੀਂ ਦੋਵੇਂ ਇਕ ਦੂਜੇ ਲਈ ਬਣੇ ਹੁਏ ਓ।
ਹੈਲਣ--ਤੇਰਾ ਵੀਰ ਬੜਾ ਖੁਸ਼ਕ ਜਿਹਾ ਆਦਮੀ ਏਂ?
ਸੀਤਾ--ਤੇਨੂੰ ਕੀਹ? ਤੂੰ ਤੇ ਵਿਆਹ ਈ ਨਹੀਂ ਕਰਨਾ ਖੁਸ਼ਕ ਹੋਵੇ
ਭਾਵੇਂ ਤਰ।
ਹੈਲਣ--(ਸ਼ਰਮਾ ਕੇ) ਮੈਂ ਤੇ ਉਂਞ ਗਲ ਕੀਤੀ ਏ, ਮੈਨੂੰ ਕੀਹ ਹੋਂਦਾ
ਏ ਤੇ ਹੋਵੇ ਪਿਆ ਖੁਸ਼ਕ।
ਸੀਤਾ--"ਮੇਨੂੰ ਵੇਖ ਕੇ ਤੇ ਨਹੀਂ ਨਾ ਰੈਹ ਸਕਦਾ ਕੁਈ ਖੁਸ਼ਕ"
ਅਗੋਂ ਆਖ ਨ ਇਹ ਵੀ। ਉਂਞ ਸੱਚੀ ਹੈਲਣ। ਤੇਰੀ ਤੇ ਮੇਰੇ
ਵੀਰ ਦੀ ਜੋੜੀ ਬੜੀ ਈ ਸੋਹਣੀ ਬਣੇ। ਕੋਲ ਕੋਲ ਬੈਠੇ ਅੰਜ
ਜਾਪੋ ਜਿਵੇਂ ਕੋਇਲ ਤੇ ਕਾਂ ਬੈਠੇ ਹੋਏ ਹੋਨ।
ਹੈਲਣ--ਹਲਾ ਨੀ ਚਿੱਟੀਏ, ਕਬੂਤ੍ਰੀਏ ਤੇਰੇ ਨਕ ਹੇਠਾਂ ਈ ਨਹੀਂ
ਆਉਂਦਾ ਹੋਰ ਕੁਈ।
ਤੂੰਹ ਵੀ ਧੰਨ ਏਂ ਬਾਬਾ। ਤੇਨੂੰ ਗੁਲਾਬ ਦਾ ਫੁਲ ਆਖੀਏ ਤਾਂ,
ਲੜਨੀ ਏਂ ਕੋਇਲ ਆਖੀਏ ਤਾਂ ਲੜਨੀ, ਏ ਤੇਨੂੰ ਬੰਦਾ ਆਖੇ
ਤੇ ਕੀਹ ਆਖੇ ਜਿਸ ਨਾਲ ਤੂੰ ਖੁਸ਼ ਹੌਵੇਂ?

-੯੦-