ਪੰਨਾ:ਚੰਦ੍ਰ ਗੁਪਤ ਮੌਰਯਾ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਤੀ ਯਾ ਸਾਰੇ ਸੰਸਾਰ ਦੀ ਵਡੇਰੀ ਸਾਂਝ ਦੇ ਭਾਵ ਤੋਂ ਵੀ ਓਹ ਬੇ ਖਬਰ ਨਹੀਂ ਸਨ।
ਸਕੰਦਰ ਦਾ ਇਕ ਜਰਨੈਲ ਹਿੰਦੁਸਤਾਨ ਤੇ ਹਮਲਾ ਕਰਦਾ ਹੈ। ਮਹਾਰਾਜ ਚੰਦ੍ਰ ਗੁਪਤ ਤੋਂ ਬੁਰੀ ਤ੍ਰਾਂ ਹਾਰ ਖਾਂਦਾ ਹੈ ਇਸ ਤੋਂ ਉਪ੍ਰੰਤ ਆਪਸ ਵਿਚ ਘ੍ਰਿਣਾ ਦੇ ਭਾਵ ਕਾਇਮ ਰਹਿਣ ਦੀ ਥਾਂ ਇਸ ਸ਼ਕਲ ਵਿਚ ਕੌਮਾਂਤ੍ਰੀ ਸਾਂਝ ਪੈਦਾ ਕਰ ਲਈ ਜਾਂਦੀ ਏ ਕਿ ਸਲੂਕਸ ਅਪਣੀ ਲੜਕੀ ਦੀ ਸ਼ਾਦੀ ਚੰਦ੍ਰ ਗੁਪਤ ਨਾਲ ਤੇ ਚੰਦ੍ਰ ਗੁਪਤ ਅਪਣੀ ਭੈਣ ਸੀਤਾ ਦਾ ਰਿਸ਼ਤਾ ਇਕ ਯੂਨਾਨੀ ਜਰਨੈਲ ਮੈਗਸਥੇਨੀਜ਼ ਨਾਲ ਕਰ ਦੇਂਦਾ ਹੈ। ਇਸ ਤ੍ਰਾਂ ਦੇਸ਼ ਤੇ ਨਸਲ ਦੀਆਂ ਕੰਧਾਂ ਤੋੜ ਕੇ ਇਕ ਸਰਬ ਸੰਸਾਰ ਸਾਂਝ ਦਾ ਨਕਸ਼ਾ ਪੇਸ਼ ਕੀਤਾ ਗਿਆ ਹੈ।
ਨਾਟਕ ਵਿਚ ਇਸਤ੍ਰੀ ਜਾਤੀ ਦੇ ਸਤਕਾਰ ਤੇ ਸਮਾਨ ਅਧਕਾਰਾਂ ਦਾ ਵੀ ਸੋਹਣਾ ਚਿਤਰ ਪੇਸ਼ ਕੀਤਾ ਗਿਆ ਏ ਇਤਹਾਸ ਦਸਦਾ ਏ ਮਹਾਰਾਜਾ ਚੰਦ੍ਰ ਗੁਪਤ ਦੇ ਸਮੇਂ ਸਾਡੇ ਦੇਸ਼ ਵਿਚ ਇਸਤ੍ਰੀ ਜਾਤੀ ਦਾ ਦਰਜਾ ਬੜਾ ਉਚਾ ਸਮਝਿਆ ਜਾਂਦਾ ਸੀ ਓਹ ਆਚਰਨ ਦੀਆਂ ਪਵਿਤ੍ਰ, ਬੜੀਆਂ ਵਿਦਵਾਨ ਤੇ ਬਹਾਦਰ ਹੋਇਆ ਕਰਦੀਆਂ ਸਨ ਏਹੋ ਜਿਹੀਆਂ ਇਸਤ੍ਰੀਆਂ ਦੇ ਨਮੂਨੇ ਵੀ ਪੁਸਤਕ ਵਿਚ ਕਾਫ਼ੀ ਦਖਾਏ ਗਏ ਹਨ। ਸੀਤਾ ਜਹੀਆਂ ਇਸਤ੍ਰੀਆਂ ਪਾਰਥੀਆ ਵਿਚ ਸਫੀਰ ਬਣਾ ਕੇ ਭੇਜੀਆਂ ਜਾਂਦੀਆਂ ਹਨ। ਦੇਸ਼ ਵਿਚੋਂ ਗੁਲਾਮੀ ਦੂਰ ਕਰਨ ਦਾ ਪ੍ਰਚਾਰ ਤੇ ਹੋਰ ਹਰ ਕਿਸਮ ਦੇ ਉਦਮ ਕਰਨ ਵਿਚ ਵਧ ਤੋਂ ਵਧ ਹਿੱਸਾ ਲੈਂਦੀਆਂ ਦਿਖਾਈ ਦੇਂਦੀਆਂ ਹਨ।
ਹਿੰਸਾ ਤੇ ਅਹਿੰਸਾ ਸਾਡੇ ਦੇਸ਼ ਦੇ ਇਕ ਡੂੰਘੇ ਤੇ ਪੇਚੀਦਾ ਜਹੇ ਬਣ ਗਏ ਮਸਲੇ ਉਤੇ ਵੀ ਨਾਟਕ ਕਰਤਾ ਨੇ ਚੰਗੀ ਤੇ ਲਾਭਦਾਇਕ ਰੌਸ਼ਨੀ ਪਾਈ ਹੈ। ਮਹਾਰਾਜਾ ਚੰਦ੍ਰ ਗੁਪਤ ਦੇ ਸਮੇਂ ਮਹਾਤਮਾ ਬੁਧ ਦੀ

-ਖ-