ਪੰਨਾ:ਚੰਦ੍ਰ ਗੁਪਤ ਮੌਰਯਾ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਡੇਲੇ ਰਹੇ ਈ ਨਹੀਂ ਸੂ।
ਚੰਦ੍ਰ --ਨਹੀਂ ਸੁਣੀ ਜਾਪਦੀ ਤੂੰ ਨਜ਼ਮ।
(ਕਾਗਜ਼ ਵਲ੍ਹੇਟਦਾ ਏ)
ਸੀਤਾ----ਨਹੀਂ ਨਹੀਂ ਸੁਣਾਂਗੀ ਮੈਂ। ਮੈਂ ਨ ਸੁਣੀ ਤੇ ਹੋਰ ਵਕਤ
ਕੀਹਦੇ ਕੋਲ ਏ ਇਹੋ ਜਹੀਆਂ ਫ਼ਜ਼ੂਲ ਗਲਾਂ ਲਈ? ਸੁਨਾਓ ਵੀ
ਨ। ਖੋਲ੍ਹੋ ਕਾਗਜ਼।
ਚੰਦ੍ਰ----ਮੈਂ ਨਹੀਂ ਤੱਕੀ ਨਰਗਸ ਵਰਗੀ ਕਿਡੀ ਅੱਖ ਰਸੀਲੀ ਏ'
ਨਾਂਹ ਵੇਖੀ ਏ ਰੰਗਤ ਮੂੰਹ ਦੀ ਲਾਲੀ ਤੇ ਜਾਂ ਪੀਲੀ ਏ
ਸੀਤਾ--ਇਹ ਤੇ ਮੇਰੇ ਤੇ ਗਦਾਰੀ ਦਾ ਅਲਜ਼ਾਮ ਹੋਇਆ ਨਾਂ?
ਚੰਦਰ--ਕਿਵੇਂ?
ਸੀਤਾ--ਮੈਂ ਅਪਣੇ ਬਾਦਸ਼ਾਹ ਲਈ ਯਰਕਾਨ ਦੀ ਮਾਰੀ ਹੋਈ
ਮਲਕਾਂ ਤੇ ਨਹੀਂ ਨ ਲਭ ਲਿਆਈ ਪੀਲੀ ਰੰਗਤ ਓਹਦੀ
ਕਦੇ ਨਹੀਂ ਹੋ ਸਕਦੀ ਕਾਲੀ ਧੂਤ ਭਾਵੇਂ ਹੋ ਜਾਏ।
ਚ--'ਮੈਂ ਨਹੀਂ ਪਰਖੇ ਬੁਲ੍ਹ ਗੁਲਾਬੀ-ਪਤਲੇ ਨੇ ਜਾਂ ਮੋਟੇ ਨੇ'
'ਦੰਦ ਹੀਰਿਆਂ ਵਾਂਙ ਸਜੇ ਨੇ ਜਾਂ ਕੁਝ ਵੱਡੇ ਛੋਟੇ ਨੇ
ਸੀਤਾ--ਤੁਸੀ ਸਾਨੂੰ ਹੁਕਮ ਕਰੋ ਖਾਂ ਅਸੀ ਦਸਨੇ ਆਂ ਜੈਹੜੇ ਖੁਦ ਵੇਖ
ਕੇ ਆਏ ਆਂ। ਉਤਲਾ ਬੁਲ੍ਹ ਤੇ ਐਨਾਂ ਪਤਲਾ ਏ ਕਿ ਦਿਸਦਾ
ਈ ਨਹੀਂ। ਗੁਸੈਲ ਵੀ ਬੜੀ ਏ ਖੌਰੇ ਟੁਕ ਟੁਕ ਕੇ ਖਾ ਛੜਿਆ
ਸੂ ਤੇ ਥਲੜਲਾ ਐਨਾ ਮੋਟਾ ਏ ਜਿਨੀ ਉਹਦੇ ਪ੍ਰੇਮੀ ਦੀ ਮਤ,
ਢਿਲਕ ਕੇ ਠੋਡੀ ਕੋਲ ਪਿਆ ਅਪੜਦੈ। ਦੰਦ ਦੋ ਵੜਾਵਾਂ ਕੋਲ
ਚੀਚੀ ਚੀਚੀ ਜਿਨੇ ਬਾਹਰ ਨਿਕਲੇ ਹੋਏ ਨੇ। ਢੁੱਕਨ ਜਾਓ ਗੇ
ਤੇ ਮੈਨੂੰ ਨਾਲ ਲੈ ਜਾਇਆ ਜੇ, ਕੋਲੇ ਗਿਓ ਤੇ ਚੱਬ ਵੀ
ਛੜਜੇ ਗੀ ਜੇ।

-੯੮-