ਪੰਨਾ:ਚੰਦ੍ਰ ਗੁਪਤ ਮੌਰਯਾ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸ਼ੁਕਰੀਆ

ਏਸ ਕਿਤਾਬ ਦੀ ਲਿਖਾਈ ਕਰਨ ਵਿਚ ਮੈਨੂੰ ਮੇਰੀ ਇਕ ਸਟੂਡੈਂਟ ਦੀ ਨਿੱਕੀ ਭੈਣ ਇੰਦ੍ਰ ਜੀਤ ਨੇ ਬੜੀ ਮਦਦ ਦਿਤੀ ਏ। ਮੇਰਾ ਖ਼ਿਆਲ ਏ ਉਸਦੇ ਉਦਮ ਤੇ ਮਦਦ ਬਿਨਾਂ ਮੈਂ ਇਹ ਕਿਤਾਬ ਖੌਰੇ ਕਦੀ ਵੀ ਨ ਲਿਖਦਾ, ਸੋ ਸਭ ਤੋਂ ਬਹੁਤਾ ਮੈਂ ਉਸ ਦਾ ਮਸ਼ਕੂਰ ਆਂ।
ਮੇਰੇ ਮਿਤ੍ਰ ਸ: ਗਿਆਨ ਸਿੰਘ ਜੀ ਪੀ. ਟੀ. ਆਈ. ਰੋਜ਼ ਆ ਕੇ ਓਸ ਦਿਨ ਦਾ ਲਿਖਿਆ ਪੜ੍ਹ ਕੇ ਮੇਰਾ ਐਨਾ ਹੌਸਲਾ ਵਧਾ ਜਾਂਦੇ ਸਨ ਕਿ ਕਈ ਵਾਰੀ ਜਦੋਂ ਮੇਰਾ ਦਿਲ ਲਿਖਣ ਤੇ ਨਹੀਂ ਵੀ ਸੀ ਕਰਦਾ ਮੈਂ ਮਨ ਮਾਰ ਕੇ ਸਿਰਫ ਏਸ ਲਈ ਈ ਲਿਖ ਛਡਦਾ ਸਾਂ ਕਿ ਉਹ ਆਉਣਗੇ ਤੇ ਕੀਹ ਸੁਨਾਵਾਂਗਾ ਨੇ। ਸੋ ਓਹਨਾਂ ਦਾ ਵੀ ਮੈਂ ਬੜਾ ਈ ਮਸ਼ਕੂਰ ਆਂ।
ਮਿਸੇਜ਼ ਸੁਖਰਾਜ ਸਿੰਘ ਨੂੰ ਵੀ ਮੇਰੇ ਏਸ ਕਤਾਬ ਲਿਖਣ ਨਾਲ ਬੜੀ ਕਾਫੀ ਖੇਚਲ ਕਰਨੀ ਪੈਂਦੀ ਸੀ, ਸੋ ਉਨ੍ਹਾਂ ਦਾ ਸ਼ੁਕਰੀਆ ਵੀ ਅਦਾ ਕਰ ਦੇਣਾ ਈ ਸ਼ਰਾਫ਼ਤ ਏ।