ਪੰਨਾ:ਚੰਦ੍ਰ ਗੁਪਤ ਮੌਰਯਾ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਹੀਂ ਕਰਾਣਾ ਚਾਹੀਦਾ ਤੇ ਜਿਥੋਂ ਤੱਕ ਹੋ ਸਕੇ ਸਭ ਦਾ ਭਲਾ
ਮੰਗਣਾ ਚਾਹੀਦੈ।
ਚੰਦਰ-ਕੀਹ ਇਹ ਬੋਧੀ ਨੇ?
ਪੰਡਤ ਜੀ--ਨਹੀਂ ਬੋਧੀ ਤੇ ਨਹੀਂ, ਪਰ ਚੰਗੀ ਚੀਜ਼ ਜਿਥੋਂ ਮਿਲੇ ਲੈ
ਲੇਂਦੇ ਨੇ ਸਭ ਧਰਮਾਂ ਨੂੰ ਇਕੋ ਜਿਹਾ ਪਿਆਰ ਤੇ ਇਜ਼ਤ
ਕਰਦੇ ਨੇ ਤੇ ਧਰਮ ਪਿਛੇ ਲੜਣ ਨੂੰ ਸਭ ਤੋਂ ਵੱਡਾ ਪਾਪ
ਸਮਝਦੇ ਨੇ।
ਚੰਦਰ--ਚੰਗਾ ਦਸੋ ਫੇਰ ਮੇਰੇ ਲਈ ਕੀਹ ਹੁਕਮ ਏ?
ਪੰਡਤ ਜੀ--ਸਾਡੇ ਦੇਸ਼ ਦੇ ਬੌਹਤ ਸਾਰੇ ਹਿਸੇ ਵਿਚ ਪਛਮੀ ਲੋਕਾਂ ਨੇ
ਕਬਜ਼ਾ ਕੀਤਾ ਹੋਇਐ ਇਹ ਬੜਾ ਹਨੇਰ ਏ ਦੇਸ਼ ਸਾਡਾ ਹੋਵੇ ਤੇ
ਰਾਜ ਆ ਕੇ ਬਗਾਣੇ ਕਰਣ। ਮੈਂ ਇਕ ਐਸੇ ਸੂਰਬੀਰ ਨੂੰ
ਲਭਣਾਂ ਜੋ ਮੇਰੇ ਨਾਲ ਰਲ ਕੇ ਵਦੇਸ਼ੀਆਂ ਨੂੰ ਦੇਸ਼ ਵਿਚੋਂ ਕਢਣ
ਦਾ ਜਤਣ ਕਰੇ। ਮੇਰੇ ਕੋਲ ਬਤੇਰੀ ਦੌਲਤ ਏ ਤੁਹਾਡੇ ਕੋਲ
ਓਦੂੰ ਵੀ ਵਧ ਹੋਵੇਗੀ, ਦੌਲਤ ਦਾ ਕੀਹ ਸੁਖ ਜੇ ਇਹਦੇ ਨਾਲ
ਕੁਈ ਨੇਕ ਕੰਮ ਨਾ ਕੀਤਾ ਤੁਸੀਂ ਨਾਲ ਰਲ ਗਏ ਤੇ ਵੇਖ ਲਿਆ
ਜੇ ਸਾਨੂੰ ਜ਼ਰੂਰ ਜਿਤ ਹੋਵੇਗੀ।
ਚੰਦਰ-- ਮੈਨੂੰ ਸੋਚਣ ਲਈ ਵਕਤ ਚਾਹੀਦਾ ਏ।
ਪੰਡਤ ਜੀ--ਜਿਨਾਂ ਚਾਹੋ ਸੋਚੋ ਪਰ ਅੰਞ ਕਰੋ ਮੈਨੂੰ ਘੰਟਾ ਦੋ ਘੰਟੇ
ਵਕਤ ਰੋਜ ਦਿਓ ਮੈਂ ਕਈ ਗਲਾਂ ਤੁਹਾਨੂੰ ਦਸਨੀਆਂ ਨੇ ਓਹ
ਸਾਰੀਆਂ ਗਲਾਂ ਸੁਣ ਲੌਗੇ ਤੇ ਤੁਹਾਡੇ ਲਈ ਫੈਸਲਾ ਕਰਣਾ
ਸੌਖਾ ਹੋ ਜਾਏਗਾ।
ਚੰਦਰ--ਬੜੀ ਚੰਗੀ ਗਲ ਏ ਰੋਜ ਐਸੇ ਵੇਲੇ ਦਰਸ਼ਨ ਦਿਆ ਕਰੋ।
ਨੌਕਰ-ਆਹੋ ਮਹਾਰਾਜ, ਜਮ ਜਮ ਆਓ ਤੁਸਾਂ ਕੈਹੜਾ ਕੁਝ ਖਾਣੈ।

-੮-