ਪੰਨਾ:ਚੰਦ੍ਰ ਗੁਪਤ ਮੌਰਯਾ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਚੰਦਰ--ਹੋਰ ਬਤੇਰੇ ਕੰਮ ਨੇ ਜਿਨ੍ਹਾਂ ਤੇ ਓਹ ਖਰਚ ਹੋ ਸਕਦੀ ਏ ਗ੍ਰੀਬਾਂ
ਤੋਂ ਕਠਾ ਕੀਤਾ ਰੁਪੱਯਾ ਹੁਨ ਗ੍ਰੀਬਾਂ ਤੇ ਈ ਖਰਚ ਕੀਤਾ ਜਾਏਗਾ।
ਮਹਾਰਾਜ-(ਦਿਲ ਵਿਚ) ਤੇਰੀ ਆਕੜ ਮੈਂ ਭੰਨ ਕੇ ਵਖਾਵਾਂ
(ਉਚੀ) ਹੋਰ?
ਚੰਦਰ-ਸਾਡੇ ਦੇਸ਼ ਦੇ ਖੌਹਤ ਸਾਰੇ ਹਿੱਸੇ ਵਿਚ ਜੋ ਪਛਮੀ ਲੋਕਾਂ
ਨੇ ਜੋ ਕਬਜ਼ਾ ਕੀਤਾ ਹੋਇਐ ਉਨ੍ਹਾਂ ਨੂੰ ਅਸਾਂ ਬ੍ਹਾਰ ਕਢਣੈਂ।
ਮਹਾਰਾਜ--ਤੂੰ ਸਭ ਦਾ ਠੇਕਾ ਲਿਆ ਹੋਇਐ? ਤੂੰ ਅਪਣੀ ਭਲੀ
ਨਿਬਾਹ ਖਾਂ ਕਿਥੇ ਪਾਟਲੀ ਪੁਤਰ ਕਿਥੇ ਸਪਤ ਸੰਧੂ ਤੈਨੂੰ
ਕੀਹ ਪਈ ਏ ਓਥੋਂ ਨਾਲ?
ਚੰਦਰ--ਸਾਰਾ ਭਾਰਤ ਸਾਡਾ ਦੇਸ਼ ਏ ਇਹਦੇ ਕਿਸੇ ਹਿਸੇ ਵਿਚ
ਕਿਸੇ ਨੂੰ ਤਕਲੀਫ ਹੋਵੇ ਸਾਡਾ ਫ਼ਰਜ਼ ਏ ਕਿ ਅਸੀ ਉਹਨੂੰ ਦੂਰ
ਕਰਨ ਲਈ ਅਪਣਾ ਤਣ ਮਣ ਧਣ ਲਾ ਦੇਈਏ।
ਮਹਾਰਾਜ--ਤੈਨੂੰ ਇਹ ਗਲਾਂ ਸਖਾਣ ਵਾਲਾ ਕੈਹੜੈ?
ਚੰਦਰ--ਪਹਿਲਾਂ ਇਕ ਗਲ ਤੇ ਪੁਛ ਲੋ। ਹੋਰ ਮੈਂ ਇਹ ਪਰਚਾਰ ਵੀ
ਕਰਦਾ ਜੇ ਕਿ ਲੋਕਾਂ ਨੂੰ ਚਾਹੀਦਾ ਏ ਕਿ ਹਥਾਂ ਨਾਲ ਸੂਤਰ ਕੱਤ
ਕੇ ਆਪਣੇ ਕਪੜੇ ਆਪ ਬਨਾਣ, ਲੋੜਾਂ ਘਟਾਣ ਤੇ ਜੈਹੜਾ
ਪੈਸਾ ਬਚੇ ਸ੍ਹਾਨੂੰ ਦੇਣ ਜੋ ਅਸੀ ਵਦੇਸ਼ੀਆਂ ਨੂੰ ਬ੍ਹਾਰ ਕਢਣ ਲਈ
ਫ਼ੌਜਾਂ ਬਨਾ ਸਕੀਏ।
ਮਹਾਰਾਜ--(ਗੁਸੇ ਨਾਲ ਤਖਤ ਤੋਂ ਉਠ ਕੇ) ਸੁਣ ਓਏ ਮੁੰਡਿਆ
ਤੈਨੂੰ ਮੈਂ ਇਕ ਮਹੀਨੇ ਦੀ ਮੋਲ੍ਹਤ ਦੇਨਾਂ ਇਹ ਗਲਾਂ ਬੰਦ ਕਰ
ਦੇਹ, ਨਹੀਂ ਤੇ ਮੈਥੋਂ ਭੈੜਾ ਕੋਈ ਨ ਹੋਵੀਗਾ ਹੁਨ ਅਗੋਂ ਕੁਝ
ਨ ਬੋਲੀਂ ਮੈਂ ਐਸ ਵੇਲੇ ਕੁਝ ਨਹੀਂ ਸੁਣਨਾ ਚਾਹਂਦਾ ਪਹਿਲਾਂ
ਕੁਝ ਦਿਨ ਸੋਚ ਲੈ ਫੇਰ ਜੁਆਬ ਦਈਂ ਆ ਕੇ।

-੧੨-