ਪੰਨਾ:ਚੰਦ੍ਰ ਗੁਪਤ ਮੌਰਯਾ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵ੍ਹੇਨੀ ਆਂ ਓਹ ਬੰਦੇ ਤੇ ਨਹੀਂ ਸਨ ਓਹ ਤੇ ਭੇਡਾਂ ਸਨ ਮੈਂ
ਹਸਣ ਲਗ ਪੈਨੀ ਆਂ ਤੇ ਮੇਰੀ ਜਾਗ ਖੁਲ੍ਹ ਜਾਂਦੀ ਏ।
ਚੰਦਰ--ਇਹ ਮਹਾਤਮਾ ਜੀ ਦੀਆਂ ਗਲਾਂ ਦਾ ਅਸਰ ਏ ਓਹ ਕਲ
ਕਹਿੰਦੇ ਸਨ ਨਾ ਪਏ 'ਦੁਸ਼ਮਨ ਤਗੜਾ ਹੋਵੇ ਤਾਂ ਓਹਦੇ ਨਾਲ
ਲੜੋ, ਮਾੜਾ ਹੋਵੇ ਜਾਂ ਹਾਰ ਜਾਏ, ਤੇ ਓਹਦੇ ਤੇ ਕਦੀ ਸਖਤੀ ਨ
ਕਰੋ।'
ਸੀਤਾ--ਸ਼ੇਦ-ਹੋ ਸਕਦੈ-ਮਣ ਮੇਂ ਬਸੇ ਸੋ ਸੁਪਨੇ ਦਿੱਸੇ।
ਚੰਦਰ--ਹੂੰ? ਹਛਾ ਹੁਣ ਸਲਾਹ ਇਹ ਬਣੀ ਏ ਕਿ ਤੂੰ ਤੇ ਮਾਂ ਜੀ
ਅਜ ਰਾਤੀ ਇਕ ਦੋ ਨੌਕਰਾਂ ਨਾਲ ਲੈ ਕੇ ਮਰਦਾਂਵੇਂ ਭੇਸਾਂ ਵਿਚ
ਮਗਧ ਵਿਚੋਂ ਨਿਕਲ ਜਾਓ ਪੰਡਤ ਜੀ ਨੇ ਸਾਰਾ ਇੰਤਜ਼ਾਮ
ਕੀਤਾ ਹੋਇਐ, ਮੈਂ ਕਲ ਦਰਬਾਰ ਵਿਚ ਜਾਵਾਂਗਾ ਜੁਆਬ ਦੇ
ਆਵਾਂਗਾ ਫੇਰ ਜਿਸ ਤ੍ਰਾਂ ਹੋਵੇਗੀ ਵੇਖੀ ਜਾਏਗੀ।
ਸੀਤਾ--ਜੇ ਤੁਹਾਨੂੰ ਮਹਾਰਾਜ ਨੇ ਓਥੇ ਈ ਕੈਦ ਕਰ ਲਿਆ ਤੇ।
ਚੰਦਰ--ਉਮੈਦ ਤੋਂ ਨਹੀਂ (ਲੋਕ ਝਟ ਉਠ ਖੜੇ ਹੋਨਗੇ, ਮਹਾਰਾਜ
ਨੂੰ ਏਸ ਗਲ ਦਾ ਚੰਗੀ ਤ੍ਰਾ ਪਤੈ 'ਲੋਕ ਮੈਨੂੰ ਕਿਨਾਂ ਕੂ ਪਿਆਰ
ਕਰਦੇ ਨੇ' ਓਹਨਾਂ ਨੂੰ ਖਵਰਾਂ ਪੌਂਹਚ ਗੱਯਾਂ ਨੇ, ਜਾਪਦਾ ਤੇ
ਇੰਞ ਏਂ ਕਿ ਓਹ ਨਰਮੀ ਨਾਲ ਕੰਮ ਕਢਣਾ ਚਾਹਣਗੇ, ਮੈਂ
ਉਂਞ ਹਰ ਗਲ ਲਈ ਤਿਆਰ ਆਂ ਤੇਰੇ ਨਾਲ ਕਿਨੀਆਂ ਕੂ
ਕੁੜੀਆਂ ਤਿਆਰ ਨੇ?
ਸ਼ੀਤਾ--ਅਕਰਾਰ ਤੇ ਅੱਠੇ ਪੱਯਾਂ ਕਰਦੀਆਂ ਨੇ ਪਰ ਬੋਹਤੀ ਉਮੈਦ
ਮੈਨੂੰ ਪੰਜਾਂ ਦੀ ਏ।
ਚੰਦਰ--ਚਲੋ ਠੀਕ ਏ ਇਨ੍ਹਾਂ ਨੂੰ ਪੰਡਤ ਜੀ ਨਾਲ ਲੈ ਜਾਨਗੇ।

-੨੦-