ਪੰਨਾ:ਚੰਦ੍ਰ ਗੁਪਤ ਮੌਰਯਾ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਮਹਾਤਮਾ ਜੀ ਈ ਘੋਖਦੇ ਨੇ ਅਸੀ ਤੇ ਇਹ ਗਲ ਜਾਨਣੇ ਆਂ
ਕਿ ਸਾਡਾ ਧਰਮ ਦੇਸ਼ ਭਗਤੀ ਏ ਤੇ ਜੇਹੜੀ ਗਲ ਦੇਸ਼ ਲਈ
ਕਰਨੀ ਪਏ ਉਹ ਕਰ ਲੈਣੀ ਏ ਹਾਂ! ਆਪਣੇ ਜ਼ਾਤੀ ਫ਼ੈਦੇ
ਲਈ ਝੂਠ ਝਾਠ ਬੋਲਣੇ ਮਹਾਂ ਪਾਪ ਏ।
ਚੰਦਰ--ਮਹਾਤਮਾ ਜੀ ਤੇ ਓਦਨ ਪਏ ਦਸਦੇ ਸਨ ਕਿ ਸੱਚ ਕਿਸੇ
ਹਾਲਤ ਵਿਚ ਵੀ ਨਹੀਂ ਛਡਨਾ ਚਾਹੀਦਾ। ਰਾਜਨੀਤੀ ਵਿਚ ਵੀ,
ਉਹ ਕੈਂਹਦੇ ਸਨ, 'ਝੂਠ ਦੀ ਕੋਈ ਥਾਂ ਨਹੀਂ।'
ਪੰਡਤ ਜੀ--ਮਹਾਤਮਾ ਜੀ ਦੀਆਂ ਗੱਲਾਂ, ਮੈਂ ਤੁਹਾਨੂੰ ਦਸ ਚੁਕਾ,
ਕੇਹ, ਸਾਥੋਂ ਨਹੀਂ ਪੁਜ ਸਕਦੀਆਂ। ਅਸੀ ਦੁਨੀਆਂ ਦੇ ਬੰਦੇ ਆਂ
ਤੇ ਉਹ ਨੇ ਦਿਓਤੇ।
ਚੰਦਰ--ਚੰਗਾ ਤੁਸੀ ਗਲ ਸੁਣਾਓ।
ਪੰਡਤ ਜੀ-- ਇਕ ਚੰਗਾ ਵਡਾ ਕਾਫਲਾ ਭਿਖਸ਼ੂਆਂ ਦਾ ਪਛਮੀ ਦੇਸ਼ਾਂ
ਵਲ ਪਰਚਾਰ ਕਰਨ ਜਾ ਰਿਹਾ ਸੀ ਅਸੀ ਵੀ ਉਹਨਾਂ ਨਾਲ
ਰਲ ਪਏ, ਸੀਤਾ ਤੇ ਉਹਦੀਆਂ ਸਹੇਲੀਆਂ ਭਿਖਸ਼ਨੀਆਂ ਬਣ
ਗਈਆਂ ਸੋ ਸਾਡਾ ਕੰਮ ਤੇ ਸੌਖਾ ਈ ਬਣ ਗਿਆ ਔਖਾ ਕੰਮ
ਸੀ ਰੁਪੱਯਾਂ ਦਾ, ਸੋ ਸਾਡੇ ਆਦਮੀਆਂ ਨੇ ਕਰ ਲਿਐ, ਕੋਈ
ਘੁਮਿਆਰ ਬਣਿਆ ਤੇ ਭਾਂਡਿਆਂ ਥਲੇ ਸੋਨਾ ਛੁਪਾ ਲਿਓ ਸੂ
ਕੋਈ ਕਪੜੇ ਵੇਚਣ ਵਾਲਾ ਬਣਿਆ ਤੇ ਕਪੜੇ ਹੇਠਾਂ ਸੋਨਾ ਰੱਖ
ਲਿਆਇਆ। ਇਸ ਤਰ੍ਹਾਂ ਚੰਗਾ ਕਾਫਲਾ ਬਣਾ ਕੇ ਸਾਡੇ ਨਾਲ
ਈ ਨ ਵਾਕਫ਼ਾਂ ਵਾਂਙਣ ਟੁਰ ਪਏ।
ਚੰਦਰ---ਇਹ ਕੰਮ ਤੇ ਚੰਗਾ ਔਖਾ ਸੀ ਤਕਲੀਫ ਤੇ ਨਹੀਂ ਨੇ ਹੋਈ?
ਪੰਡਤ ਜੀ--'ਤਕਲੀਫ ਤੇ ਨਹੀਂ ਨੇ ਹੋਈ।' ਤਕਲੀਫ ਬਿਨਾਂ ਵੀ
ਦੇਸ਼ ਭਗਤੀ ਹੋ ਸਕਦੀ ਏ? ਜਾਨਾਂ ਤਲੀ ਤੇ ਰੱਖ ਕੇ ਆਏ ਨੇ

-੨੨-