ਪੰਨਾ:ਚੰਦ੍ਰ ਗੁਪਤ ਮੌਰਯਾ.pdf/55

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਜਲਸਾ ਕਰਨਾ ਏ ਕੋਈ ਮਰਦ ਕੋਈ ਇਸਤ੍ਰੀ ਨਾ ਰਹਿ
ਜਾਏ ਜੋ ਓਥੇ ਨ ਅਪੜੇ ਆਪਣੇ ਆਪਣੇ ਤੀਰ ਕਮਾਣ
ਨਾਲ ਲਿਆਓ, ਪ੍ਰਵਾਹ ਨਾ ਕਰੋ ਕਿਸੇ ਦੀ ਜੇ ਕੋਈ
ਮੋੜੇਗਾ ਵੇਖੀ ਜਾਏਗੀ। ਹੁਣ ਹੋਰ ਸਬਰ ਨਹੀਂ ਹੋ
ਸਕਦਾ। ਹੁਣ ਜਾਂ ਤਖਤ ਜਾਂ ਤਖਤਾ। ਅਸੀਂ ਖੋਤੇ
ਨਹੀਂ ਕਿ ਜਿਹੜਾ ਚਾਹੇ ਸਾਡੇ ਤੇ ਆ ਕੇ ਛੱਟ ਪਾ ਲੇ
ਕਿਥੋਂ ਹਜ਼ਾਰਾਂ ਮੀਲਾਂ ਤੋਂ ਟੁਰ ਕੇ ਆਏ ਵਦੇਸ਼ੀ
ਸਾਡੇ ਦੇਸ ਵਿਚ ਮੌਜਾਂ ਲੁੱਟਣ ਤੇ ਅਸੀਂ ਓਹਨਾਂ ਦੇ
ਕਾਮੇ ਬਣ ਕੇ ਰਹੀਏ ਇਹ ਨਹੀਂ ਹੁਣ ਹੋ ਸਕਨਾ....
ਇਸ ਤਰਾਂ ਦੇ ਇਸ਼ਤਿਹਾਰ ਸਪਤ ਸੰਧੂ ਦੇ ਸਭ ਸ਼ੈਹਰਾਂ
ਤੇ ਪਿੰਡਾਂ ਵਿਚ ਲਾਏ ਗਏ ਨੇ, ਸਭ ਥਾਂ ਏਸ ਤਰ੍ਹਾਂ
ਜਲਸੇ ਹੋਣਗੇ............ਜੋ ਕਾਇਰ ਏ ਤੇ ਡਰਦੈ, ਘਰ
ਮਰੇ, ਚੂੜੀਆਂ ਪਾਏ ਸਾੜ੍ਹੀ ਬਨ੍ਹੇ। ਮਰਦ ਜਲਸੇ ਵਿਚ
ਅਪੜਣ ਬਹਾਦਰ ਇਸਤ੍ਰੀਆਂ ਵੀ, ਤਗੜੇ ਮੁੰਡੇ ਵੀ ਤੇ
ਦਲੇਰ ਬੁੱਢੇ ਵੀ।"

(ਸ਼ਪਾਹੀ ਇਸ਼ਤਿਹਾਰ ਪਾੜਣਾ ਚਾਂਹਦੇ ਨੇ, ਪੰਜ ਸਤ
ਆਦਮੀ ਮਰਨ-ਮਾਰਨ ਤੇ ਤਿਆਰ ਹੋ ਜਾਂਦੇ ਨੇ ਝਗੜਾ
ਹੋ ਪੈਂਦੈ। ਸਪਾਹੀਆਂ ਦੇ ਟੋਪ ਲਹਿ ਜਾਂਦੇ ਨੇ ਪਰ
ਉਹ ਭਿਜੀ ਹੋਈ ਬਿੱਲੀ ਵਾਂਙ ਤਿਲਕ ਜਾਂਦੇ ਨੇ)

-੪੦-