ਪੰਨਾ:ਚੰਦ੍ਰ ਗੁਪਤ ਮੌਰਯਾ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਨ ਦੂਜਾ



[ਓਸੇ ਸ਼ਹਿਰ ਵਿਚ-ਇਕ ਵਡੇ ਸ਼ਾਮਿਆਨੇ ਹੇਠਾਂ
ਦਰੀਆਂ ਤੇ ਬਹੁਤ ਸਾਰੇ ਆਦਮੀ ਬੈਠੇ ਹੋਏ ਨੇ
ਵਿਚਕਾਰ ਕਰਕੇ ਚੰਦਰ ਗੁਪਤ, ਪੰਡਤ ਕੋਟੱਲੀਆ
ਜੀ, ਮਹਾਤਮਾ ਜੀ, ਸੀਤਾ ਤੇ ਓਹਦੀਆਂ ਸਹੇਲੀਆਂ
ਤੇ ਹੋਰ ਆਗੂ ਬੈਠੇ ਹੋਏ ਨੇ]

ਪੰਡਤ ਜੀ--(ਖਲੋ ਕੇ) ਭਰਾਓ! ਜੇ ਅਜ ਮੈਂ ਦਸ ਸਕਾਂ ਕਿ ਮੈਂ
ਕਿਨਾਂ ਕੂ ਖੁਸ਼ ਆਂ ਤਾਂ ਸਮਝੋ ਮੈਂ ਓਨਾ ਖੁਸ਼ ਨਹੀਂ ਜਿਨਾ ਮੈਨੂੰ
ਹੋਣਾ ਚਾਹੀਦਾ ਏ। ਈਹੋ ਖੁਸ਼ੀ ਕਿ ਅਜ ਸਾਡਾ ਦੇਸ਼ ਬਦੇਸ਼ੀਆਂ
ਦੇ ਕਬਜ਼ੇ ਵਿਚ ਨਹੀਂ ਰਿਹਾ ਤੇ ਅਸੀ ਹੁਨ ਬਗਾਣਿਆਂ ਦੇ
ਗੁਲਾਮ ਨਹੀਂ ਆਜ਼ਾਦ ਲੋਕ ਆਂ, ਐਨੀ ਕਾਫੀ ਏ ਕਿ ਮੇਰੇ
ਲਈ ਸਹਾਰਨੀ ਪਈ ਔਖੀ ਜਾਪਦੀ ਏ, ਪਰ ਏਥੇ ਤੇ ਨਾਲ
ਦੂਜੀ ਇਹ ਵੀ ਹੋ ਗਈ ਏ ਕਿ ਅਸਾਂ ਓਨਾਂ ਨੂੰ ਕਢਿਆ।
ਐਸੇ ਤਰੀਕੇ ਨਾਲ ਏ ਕਿ ਨ ਤੇ ਸਾਡਾ ਕੋਈ ਆਦਮੀ ਮੋਇਐ ਤੇ
ਨਾਂਹ ਸਾਡੇ ਹਥੋਂ ਕੋਈ ਦੁਸ਼ਮਨ ਮਾਰਿਆ ਗਿਐ। ਮਹਾਤਮਾ ਜੀ

-੪੫-