ਪੰਨਾ:ਚੰਦ੍ਰ ਗੁਪਤ ਮੌਰਯਾ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਨ ਚੌਥਾ



(ਤੀਜੇ ਤੋਂ ਦੋ ਮਹੀਨੇ ਪਿਛੋਂ)



[ਓਸੇ ਸ਼ੈਹਰ ਵਿਚ ਰਾਜਾ ਦਾ ਮਹੱਲ। ਇਕ ਕਮਰੇ
ਵਿਚ ਮੱਧਮ ਜਹੀ ਮੋਮ ਬੱਤੀ ਜਗ ਰਹੀ ਏ, ਬੂਹੇ
ਬਾਰੀਆਂ ਸਭ ਖੁਲ੍ਹੀਆਂ ਨੇ ਚੰਦਰ ਗੁਪਤ ਇਕ ਪਲੰਗ
ਤੇ ਸੁਤਾ ਹੋਇਐ। ਅਚਨ ਚੇਤ ਚਾਰ ਪੰਜ ਸਾਢੇ ਸਤ ੨
ਫ਼ੁਟ ਲੰਮੇ ਆਦਮੀ ਜੋ ਬੜੇ ਈ ਮੋਟੇ ਜਾਪਦੇ ਨੇ ਤੇ ਸਿਰ
ਤੋਂ ਲੈ ਕੇ ਪੈਰਾਂ ਤੀਕ ਜਿਨ੍ਹਾਂ ਲੰਮੇ ਕਾਲੇ ਚੋਗੇ ਪਾਏ
ਹੋਏ ਨੇ, ਅੰਦਰ ਆ ਵੜਦੇ ਨੇ। ਬੱਤੀ ਝੱਟ ਬੁਝ ਜਾਂਦੀ
ਏ ਓਨ੍ਹਾਂ ਆਦਮੀਆਂ ਦੇ ਮੂੰਹਾਂ ਵਿਚੋਂ ਅਗ ਦੇ ਭਬਾਕੇ
ਨਿਕਲ ਰਹੇ ਨੇ। ਇਕ ਜਣਾ ਝੂਣ ਕੇ ਚੰਦ੍ਰ ਗੁਪਤ ਨੂੰ
ਜਗਾਂਦਾ ਏ ਉਹ ਅਭੜਵਾਹਿਆ ਉਠ ਬੈਂਹਦਾ ਏ ਇਕ
ਦੋ ਮਿੰਟ ਬਿਟ ੨ ਤਕਦਾ ਏ ਫੇਰ ਕੈਂਹਦਾ ਏ]
ਚ--ਮੇਰੇ ਕਮਰੇ ਦੀ ਬੱਤੀ ਕਿਸ ਬੁਝਾਈ ਏ?

-੫੫-